ਖ਼ਾਲਸਾ ਪੰਥ ਸਜਾ ਕੇ ।
ਬਦਲੀ ਤਕਦੀਰ ਕੌਮ ਦੀ।
ਆਪਣਾ ਹੀ ਰੂਪ ਬਖ਼ਸ਼ ਕੇ।
ਬਦਲੀ ਤਸਵੀਰ ਕੌਮ ਦੀ।
ਵੱਖਰੇ ਇਤਿਹਾਸ ਬਣਾਤੇ।
ਦੁਨੀਆਂ ਦੇ ਘੋਖਣ ਨੂੰ।
ਉੱਠਿਆ ਦਿਲ ਸ਼ੇਰ ਖਾਲਸਾ।
ਜ਼ੁਲਮਾਂ ਦੇ ਰੋਕਣ ਨੂੰ।
ਤੱਤੀਆਂ ਤਵੀਆਂ ਤੋਂ ਲੰਘਕੇ।
ਮੀਰੀ ਤੇ ਪੀਰੀ ਆਈ।
ਵਾਰੇ ਸਿਰ ਚੌਂਕ ਚਾਂਦਨੀ।
ਖੰਡੇ ਦੀ ਪਾਹੁਲ ਸੀ ਪਾਈ।
ਆਏ ਫਿਰ ਸੰਤ ਸ਼ਿਪਾਹੀ।
ਜਾਲਮ ਦੇ ਠੋਕਣ ਨੂੰ।
ਉੱਠਿਆ ਦਿਲ ਸ਼ੇਰ ਖ਼ਾਲਸਾ।
ਜ਼ੁਲਮਾਂ ਦੇ ਰੋਕਣ ਨੂੰ।
ਦਇਆ ਦੇ ਨਾਲ ਧਰਮ ਦਾ।
ਗੰਢ ਦਿੱਤਾ ਰਿਸ਼ਤਾ ਗੂੜ੍ਹਾ।
ਮੋਹਕਮ ਨਾਲ ਹਿੰਮਤ ਲਾਕੇ।
ਜੋਸ਼ ਭਰ ਦਿੱਤਾ ਪੂਰਾ।
ਸਾਹਿਬ ਤੋਂ ਬਖ਼ਸ਼ੀ ਸਾਹਿਬੀ
ਸੱਚੋ ਸੱਚ ਜ਼ੋਖਣ ਨੂੰ।
ਉੱਠਿਆ ਦਿਲ ਸ਼ੇਰ ਖ਼ਾਲਸਾ
ਜ਼ੁਲਮਾਂ ਦੇ ਰੋਕਣ ਨੂੰ।
ਨਰਿੰਦਰ ਹੁਸੈਨਪੁਰੇ ਦਿਆ।
ਕਲਮ ਹਥਿਆਰ ਬਣਾਈ।
ਔਰੰਗੇ ਨੂੰ ਜ਼ਫ਼ਰਨਾਮੇ ਦੇ ।
ਪੜ੍ਹਦਿਆਂ ਹੀ ਮੌਤ ਸੀ ਆਈ।
ਮੌਤ ਦੀ ਭੱਠੀ ਝੋਕੇ।
ਆਏ ਜੋ ਝੋਕਣ ਨੂੰ।
ਉੱਠਿਆ ਦਿਲ ਸ਼ੇਰ ਖਾਲਸਾ।
ਜ਼ੁਲਮਾਂ ਦੇ ਰੋਕਣ ਨੂੰ।