ਕਿੰਝ ਦੱਸਾਂ ਕਿੰਨਾ ਚਾਹੁੰਨੇ ਆਂ
ਤੈਨੂੰ ਰੱਬ ਦੇ ਵਾਂਗ ਧਿਆਉਨੇ ਆਂ
ਕਿੰਝ ਦੱਸਾਂ ਕਿੰਨਾ ਚਾਹੁੰਨੇ ਆਂ
ਤੈਨੂੰ ਰੱਬ ਦੇ ਵਾਂਗ ਧਿਆਉਨੇ ਆਂ
ਤੂੰ ਸ਼ਾਨ ਮੇਰੀ ਐਂ, ਪਹਿਚਾਣ ਮੇਰੀ ਐਂ
ਤੇਰੇ ਬਿਨ ਜ਼ਿੰਦਗੀ ਬੇਜ਼ਾਨ ਮੇਰੀ ਐ
ਤੂੰ ਕਿੰਨਾ ਪਿਆਰ ਕਰੇ, ਸਾਥੋਂ ਚਾਹਿਆ ਨਈਂ ਜਾਂਦਾ
ਉਂਝ ਪਿਆਰ ਬੜਾ ਕਰਦੇ, ਬੱਸ ਜਤਾਇਆ ਨਹੀਂ ਜਾਂਦਾ
ਉਂਝ ਪਿਆਰ ਬੜਾ ਕਰਦੇ, ਬੱਸ ਜਤਾਇਆ ਨਹੀਂ ਜਾਂਦਾ
ਚੰਗੇ ਕੀਤੇ ਹੋਣੇ ਕਰਮ ਕੁੜੇ, ਅਸੀਂ ਪਿਛਲੇ ਜਨਮਾਂ 'ਚ
ਤਾਂਹੀ ਸਾਥ ਤੇਰਾ ਸੱਚੀ ਮਿਲਿਆ ਐ ਸਾਨੂੰ ਕਰਮਾਂ 'ਚ
ਚੰਗੇ ਕੀਤੇ ਹੋਣੇ ਕਰਮ ਕੁੜੇ, ਅਸੀਂ ਪਿਛਲੇ ਜਨਮਾਂ 'ਚ
ਤਾਂਹੀ ਸਾਥ ਤੇਰਾ ਸੱਚੀ ਮਿਲਿਆ ਐ ਸਾਨੂੰ ਕਰਮਾਂ 'ਚ
ਸਾਹ ਰੁੱਕ ਜਾਂਦੇ ਨੇ, ਹਾਸੇ ਲੁੱਕ ਜਾਂਦੇ ਨੇ
ਤੂੰ ਅੱਖੋਂ ਦੂਰ ਹੋਵੇ ਚਾਅ ਵੀ ਮੁੱਕ ਜਾਂਦੇ ਨੇ
ਤੇਰੇ ਬੋਲ ਨੇ ਸਿਰ ਮੱਥੇ, ਲਾਰਾ ਲਾਇਆ ਨਹੀਂ ਜਾਂਦਾ
ਉਂਝ ਪਿਆਰ ਬੜਾ ਕਰਦੇ, ਬੱਸ ਜਤਾਇਆ ਨਹੀਂ ਜਾਂਦਾ
ਉਂਝ ਪਿਆਰ ਬੜਾ ਕਰਦੇ, ਬੱਸ ਜਤਾਇਆ ਨਹੀਂ ਜਾਂਦਾ
ਕਦੇ-ਕਦੇ ਗੁੱਸੇ ਵਿੱਚ ਆ, ਤੈਨੂੰ ਝਿੜਕਾਂ ਦਿੰਨੇ ਆਂ
ਤੈਨੂੰ ਝਿੜਕ ਤਾਂ ਦਿੰਨੇ ਆਂ, ਪਿੱਛੋਂ ਆਪ ਦੁਖੀ ਹੁੰਨੇ ਆਂ
ਕਦੇ-ਕਦੇ ਗੁੱਸੇ ਵਿੱਚ ਆ, ਤੈਨੂੰ ਝਿੜਕਾਂ ਦਿੰਨੇ ਆਂ
ਤੈਨੂੰ ਝਿੜਕ ਤਾਂ ਦਿੰਨੇ ਆਂ, ਪਿੱਛੋਂ ਆਪ ਦੁਖੀ ਹੁੰਨੇ ਆਂ
ਨੀਂ ਤੂੰ ਸਭ ਜ਼ਰਦੀ ਐਂ, ਨਾ ਮੂਹਰੇ ਆੜਦੀ ਐਂ
Sense ਵੀ ਬਣਦੀ ਆ, ਸੱਚੇ ਦਿਲੋਂ ਜੋ ਕਰਦੀ ਐਂ
ਤੂੰ ਰਾਜ਼ੀ ਨਾ ਹੋਵੇਂ, ਅੰਨ ਲੰਘਾਇਆ ਨਹੀਂ ਜਾਂਦਾ
ਉਂਝ ਪਿਆਰ ਬੜਾ ਕਰਦੇ, ਬੱਸ ਜਤਾਇਆ ਨਹੀਂ ਜਾਂਦਾ
ਉਂਝ ਪਿਆਰ ਬੜਾ ਕਰਦੇ, ਬੱਸ ਜਤਾਇਆ ਨਹੀਂ ਜਾਂਦਾ
ਅੱਖਾਂ ਸਾਡੀਆਂ ਦੇ ਵਿੱਚ ਦੇਖ ਕੁੜੇ, ਕਿੰਨਾ ਪਿਆਰ ਹੈ ਤੇਰੇ ਲਈ
ਤੈਨੂੰ ਖ਼ਬਰ ਵੀ ਨਾ ਕੀ ਕੁੱਝ ਕਰ ਜਾਉ, ਤੇਰਾ ਯਾਰ, ਹਾਏ, ਤੇਰੇ ਲਈ
ਅੱਖਾਂ ਸਾਡੀਆਂ ਦੇ ਵਿੱਚ ਦੇਖ ਕੁੜੇ, ਕਿੰਨਾ ਪਿਆਰ ਹੈ ਤੇਰੇ ਲਈ
ਤੈਨੂੰ ਖ਼ਬਰ ਵੀ ਨਾ ਕੀ ਕੁੱਝ ਕਰ ਜਾਉ, ਤੇਰਾ ਯਾਰ, ਹਾਏ, ਤੇਰੇ ਲਈ
ਖੰਨੇ ਲੈ ਜਾਉਂਗਾ, ਪੱਲੇ ਪੈ ਜਾਉਂਗਾ
ਤੇਰੇ ਲਈ ਦੁਨੀਆ ਨਾਲ ਵੀ ਖੇਹ ਜਾਉਂਗਾ
ਜ਼ਿੰਦਗੀ ਔਖੀ ਲੱਗਦੀ ਆ, ਪੈਂਡਾ ਗਾਹਇਆ ਨਹੀਂ ਜਾਂਦਾ
ਉਂਝ ਪਿਆਰ ਬੜਾ ਕਰਦੇ, ਬੱਸ ਜਤਾਇਆ ਨਹੀਂ ਜਾਂਦਾ
ਉਂਝ ਪਿਆਰ ਬੜਾ ਕਰਦੇ, ਬੱਸ ਜਤਾਇਆ ਨਹੀਂ ਜਾਂਦਾ
ਬੱਸ ਜਤਾਇਆ ਨਹੀਂ ਜਾਂਦਾ, ਜਤਾਇਆ ਨਹੀਂ ਜਾਂਦਾ
ਉਂਝ ਤਾਂ ਕਰਦੇ ਆਂ, ਬੱਸ ਜਤਾਇਆ ਨਹੀਂ ਜਾਂਦਾ