ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਸਾਲ ਸੋਲਵਾਂ ਚੱੜ ਗੇਯਾ ਮੈਨੂੰ ਵੇ
ਹੁਣ ਪਰਖ ਗੱਬਰੂਆਂ ਹੁਣ ਪਰਖ਼ ਗੱਬਰੂਆਂ ਤੈਨੂੰ ਵੇ
ਹੁਣ ਪਰਖ ਗੱਬਰੂਆਂ
ਓ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਹਾਏ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਮਗਰ ਫਿਰਾ ਬੜੇ ਚਿਰ ਦਾ ਨੀ
ਮੁੰਡਾ ਗੁਟ ਤੇ ਪਟੋਲੇਆ ਤੇਰਾ ਨਾਓ ਲਿਖਵਾਯੀ ਫਿਰਦਾ ਨੀ
ਮੁੰਡਾ ਗੁਟ ਤੇ ਪਟੋਲੇਆ
ਕਦੇ ਮਾਪਿਆਂ ਦੀ ਝਲੀ ਨਾ ਮੈਂ ਘੁੱਰ ਵੇ
ਮੈਨੂੰ ਕੁੜੀਆਂ ਬੁਲਾਉਣ ਕਿਹਕੇ ਹੂਰ ਵੇ
ਕਦੇ ਮਾਪਿਆਂ ਦੀ ਝਲੀ ਨਾ ਮੈਂ ਘੁੱਰ ਵੇ
ਮੈਨੂੰ ਕੁੜੀਆਂ ਬੁਲਾਉਣ ਕਿਹਕੇ ਹੂਰ ਵੇ
ਦੁੱਦ ਦਾ ਗ੍ਲਾਸ ਬੇਬੇ ਨਿਰਣੇ ਕਾਲਜੇ ਸੁੱਤੀ ਨੂੰ ਜਗਾ ਕੇ ਪੇਔਂਦੀ ਵੇ
ਮੁੰਡੇ ਮਾਰਦੇ ਸੀਟੀਆਂ ਲੱਕ ਪੱਤਲਾ ਜਦੋ ਲਚਕੋਂਦੀ ਵੇ
ਮੁੰਡੇ ਮਾਰਦੇ ਸੀਟੀਆਂ
ਓ ਹਿੱਕ ਤਾਣ ਕੇ ਜਦੋ ਤੂੰ ਬਿੱਲੋ ਤੁਰਦੀ
ਜਿੰਦ ਯਾਰ ਦੀ ਬਰਫ ਵਾਂਗੂ ਖੁਰਦੀ
ਹਿੱਕ ਤਾਣ ਕੇ ਜਦੋ ਤੂ ਤੁਰਦੀ ਨੀ
ਜਿੰਦ ਯਾਰ ਦੀ ਬਰਫ ਵਾਂਗੂ ਖੁਰਦੀ
ਹੋਊ ਤੇਰੇ ਨਾਲ ਕੋਈ ਭੈੜੀ ਵਾਰਦਾਤ
ਐਵੇ ਬੈਠ ਨਾ ਦਰਾ ਚ ਮੰਜੀ ਡਾ ਕੇ ਨੀ
ਮੁੰਡੇ ਪਿੰਡ ਦੇ ਹਾਣ ਨੇ ਹੋ ਚੱਕ ਲੈਣਗੇ ਹੱਥਾਂ ਨੂੰ ਥੁੱਕ ਲਾ ਕੇ ਨੀ
ਮੁੰਡੇ ਪਿੰਡ ਦੇ ਹਾਣ ਨੇ
ਵੇ ਮੈਂ ਅੱਖ ਦੇ ਇਸ਼ਾਰੇ ਨਾਲ ਮਾਰਦਾ
ਜਿੰਦ ਮੁੰਡਿਆਂ ਦੀ ਸੁੱਲੀ ਉੱਤੇ ਚਾੜ ਦਾ
ਵੇ ਮੈਂ ਅੱਖ ਦੇ ਇਸ਼ਾਰੇ ਨਾਲ ਮਾਰਦਾ
ਜਿੰਦ ਮੁੰਡਿਆਂ ਦੀ ਸੁੱਲੀ ਉੱਤੇ ਚਾੜ ਦਾ
ਚੋਬਰਾਂ ਦੇ ਵਿੱਚ ਨਿਤ ਹੁੰਦੀਆਂ ਨੇ ਗਲਾਂ
ਕੋਈ ਵਡਿਆ ਤਾਪ ਨਾ ਆਉਂਦਾ ਵੇ
ਮੇਰਾ ਉਡਣਾ ਡੋਰੀਆ ਅੱਗ ਚੋਬਰਾਂ ਦੇ ਸੀਨੇ ਤਾਈ ਲਾਉਂਦਾ ਵੇ
ਮੇਰਾ ਉਡਣਾ ਡੋਰੀਆ
ਓ ਪੱਟ ਹੋਣੀਏ ਪੁਆੜੇ ਨਵੇ ਪਾਏਂ ਗੀ
ਨੀ ਤੂ ਮੁੰਡਿਆਂ ਦੇ ਸਿਰ ਪੜਵਾਏਗੀ
ਪੱਟ ਹੋਣੀਏ ਪੁਆੜੇ ਨਵੇ ਪਾਏਂ ਗੀ
ਨੀ ਤੂ ਮੁੰਡਿਆਂ ਦੇ ਸਿਰ ਪੜਵਾਏਗੀ
ਪੁੱਛ ਦੇ ਸੀ ਮੁੰਡੇ ਚਮਕੀਲੇ ਨੂ ਓ ਕੌਣ
ਮਹਿੰਗੇ ਮਾਮਲੇ ਪੋਆਤੀ ਜਿਹਦੀ ਯਾਰੀ ਨੇ
ਪਿੰਡ ਧੜਿਆਂ ਚ ਵੰਡਤਾ
ਹੋ ਲੱਕ ਪਤਲਾ, ਪਟਾ ਦੀ ਭਾਰੀ ਨੇ
ਪਿੰਡ ਧੜਿਆਂ ਚ ਵੰਡਤਾ
ਹੁਣ ਪਰਖ ਗੱਬਰੂਆਂ ਤੈਨੂੰ ਵੇ, ਹੁਣ ਪਰਖ ਗੱਬਰੂਆਂ
ਹੋ ਲੱਕ ਪਤਲਾ, ਪਟਾ ਦੀ ਭਾਰੀ ਨੇ ਪਿੰਡ ਧੜਿਆਂ ਚ ਵੰਡਤਾ