ਅੱਜ ਦਿਨ ਹਸ਼ਰ ਦਾ
ਨੀਂ ਕੱਲ ਮੈਂ ਨਹੀਂ ਰਹਿਣਾ
ਜੇ ਲਾਈ ਯਾਰੀ
ਮੁੱਲ ਮੋੜਨਾ ਪੈਣਾਂ
ਅੱਜ ਦਿਨ ਹਸ਼ਰ ਦਾ
ਨੀਂ ਕੱਲ ਮੈਂ ਨਹੀਂ ਰਹਿਣਾ
ਜੇ ਲਾਈ ਯਾਰੀ
ਮੁੱਲ ਮੋੜਨਾ ਪੈਣਾਂ
ਤੂੰ ਅੱਗੇ ਵਧ ਆ
ਤੈਨੂੰ ਫ਼ਰਕ ਨਹੀਂ ਪੈਣਾਂ
ਤੂੰ ਅੱਗੇ ਵਧ ਆ
ਤੈਨੂੰ ਫ਼ਰਕ ਨਹੀਂ ਪੈਣਾਂ
ਮੈਂ ਪਿੱਛੇ ਹੱਟ ਗਿਆ
ਮੇਰਾ ਕੱਖ ਨਹੀਂ ਰਹਿਣਾਂ
ਅੱਜ ਦਿਨ ਹਸ਼ਰ ਦਾ
ਨੀਂ ਕੱਲ ਮੈਂ ਨਹੀਂ ਰਹਿਣਾ
ਜੇ ਲਾਈ ਯਾਰੀ
ਮੁੱਲ ਮੋੜਨਾ ਪੈਣਾਂ
ਹੱਥਾਂ ਤੇ ਰੱਖ ਬਲਦੇ ਕੋਲੇ
ਮੈਂ ਤੇਰੇ ਨਾਲ ਲੈ ਲਾਂ ਲਾਵਾਂ
ਖੂਨ ਨਸਾਂ ਦਾ ਕੱਢ ਕੇ ਬੀਬਾ
ਆਜਾ ਤੇਰੀ ਮਾਂਗ ਸਜਾਵਾਂ
ਹੱਥਾਂ ਤੇ ਰੱਖ ਬਲਦੇ ਕੋਲੇ
ਮੈਂ ਤੇਰੇ ਨਾਲ ਲੈ ਲਾਂ ਲਾਵਾਂ
ਖੂਨ ਨਸਾਂ ਦਾ ਕੱਢ ਕੇ ਬੀਬਾ
ਆਜਾ ਤੇਰੀ ਮਾਂਗ ਸਜਾਵਾਂ
ਯਾਰ ਨਸੀਬਾਂ ਦੇ ਨਾਲ ਮਿਲਦੇ
ਯਾਰ ਬਣਾਕੇ ਰੱਖ ਲੈ ਗਹਿਣਾਂ
ਅੱਜ ਦਿਨ ਹਸ਼ਰ ਦਾ
ਨੀਂ ਕੱਲ ਮੈਂ ਨਹੀਂ ਰਹਿਣਾ
ਜੇ ਲਾਈ ਯਾਰੀ
ਮੁੱਲ ਮੋੜਣਾ ਪੈਣਾਂ
ਦਿਲ-ਜਲਿਆਂ ਦਾ ਕੀ ਏ ਜਿੱਥੇ
ਰਾਤ ਪਵੇ ਉੱਥੇ ਸੌਂ ਜਾਈਏ
ਰਿਸ ਦੇ ਹੋਏ ਜ਼ਖਮਾਂ ਉੱਤੇ
ਦੱਸ ਰਸਣ ਤੋਂ ਕੀ ਲਾਈਏ
ਦਿਲ-ਜਲਿਆਂ ਦਾ ਕੀ ਏ ਜਿੱਥੇ
ਰਾਤ ਪਵੇ ਉੱਥੇ ਸੌਂ ਜਾਈਏ
ਰਿਸ ਦੇ ਹੋਏ ਜ਼ਖਮਾਂ ਉੱਤੇ
ਦੱਸ ਰਸਣ ਤੋਂ ਕੀ ਲਾਈਏ
ਮਿੱਟੀ ਬਣ-ਬਣ ਜ਼ਿੰਦੜੀ ਖੁਰਦੀ
ਫ਼ਿਰ ਵੀ ਤੇ ਅਸੀਂ ਚਰਣੀਂ ਰਹਿਣਾਂ
ਅੱਜ ਦਿਨ ਹਸ਼ਰ ਦਾ
ਨੀਂ ਕੱਲ ਮੈਂ ਨਹੀਂ ਰਹਿਣਾ
ਜੇ ਲਾਈ ਯਾਰੀ
ਮੁੱਲ ਮੋੜਣਾ ਪੈਣਾਂ
ਤੂੰ ਮੰਜ਼ਿਲ ਲੱਭ ਲਈ ਏ
ਅਸੀਂ ਲੱਭ ਦੇ ਰਹਿਗੇ ਰਸਤਾ ਨੀਂ
ਜਿਸਦਾ ਕੋਈ ਮੁੱਲ ਨਹੀਂ ਸੀ
ਅੱਜ ਕੌਢੀਆਂ ਤੋਂ ਵੀ ਸਸਤਾ ਨੀਂ
ਤੂੰ ਮੰਜ਼ਿਲ ਲੱਭ ਲਈ ਏ
ਅਸੀਂ ਲੱਭ ਦੇ ਰਹਿਗੇ ਰਸਤਾ ਨੀਂ
ਜਿਸਦਾ ਕੋਈ ਮੁੱਲ ਨਹੀਂ ਸੀ
ਅੱਜ ਕੌਢੀਆਂ ਤੋਂ ਵੀ ਸਸਤਾ ਨੀਂ
ਮਰਨ ਤੋਂ ਪਿੱਛੋਂ ਵੀ ਤੇਰੇ ਨਾਲ
ਬਣ ਕੇ ਮੈਂ ਪਰਛਾਵਾਂ ਰਹਿਣਾਂ
ਅੱਜ ਦਿਨ ਹਸ਼ਰ ਦਾ
ਨੀਂ ਕੱਲ ਮੈਂ ਨਹੀਂ ਰਹਿਣਾ
ਜੇ ਲਾਈ ਯਾਰੀ,
ਮੁੱਲ ਮੋੜਣਾ ਪੈਣਾਂ
ਤੂੰ ਅੱਗੇ ਵਧ ਆ
ਤੈਨੂੰ ਫ਼ਰਕ ਨਹੀਂ ਪੈਣਾਂ
ਤੂੰ ਅੱਗੇ ਵਧ ਆ
ਤੈਨੂੰ ਫ਼ਰਕ ਨਹੀਂ ਪੈਣਾਂ
ਮੈਂ ਪਿੱਛੇ ਹੱਟ ਗਿਆ
ਮੇਰਾ ਕੱਖ ਨਹੀਂ ਰਹਿਣਾਂ
ਅੱਜ ਦਿਨ ਹਸ਼ਰ ਦਾ
ਨੀਂ ਕੱਲ ਮੈਂ ਨਹੀਂ ਰਹਿਣਾ
ਜੇ ਲਾਈ ਯਾਰੀ
ਮੁੱਲ ਮੋੜਨਾ ਪੈਣਾਂ