[ Featuring Kuldeep Manak ]
ਦਿਲ ਵਿਚ ਰਾਝੇ ਚੱਕ ਦੀ ਪਾਈ ਯਾਦ ਸਤਾਵੇ
ਘਰ ਖੇੜੇਆਂ ਦਾ ਹੀਰ ਨੂੰ ਪਿਆ ਵੱਡ ਵੱਡ ਖਾਵੇ
ਹੋ ਚੜ੍ਹਦੇ ਚੇਤਰ ਆਸਾਨ ਦਾ , ਪੈ ਗਿਆ ਵਿਚੋੜਾ
ਕਾਜ਼ੀ ਰਲ ਕੇ ਮਾਪਿਆ ਨੇ ਕਿਤੇ ਲੋੜ੍ਹਾਂ
ਐਸਾ ਵੇਲਾ ਖੂੰਜੇਯਾ ਹੁਣ ਹੱਥ ਨਾ ਆਵੇ
ਘਰ ਖੇੜੇਆ ਦਾ ਹੀਰ ਨੂੰ ਪਿਆ ਵੱਡ ਵੱਡ ਖਾਵੇ
ਘਰ ਖੇੜੇਆ ਦਾ ਹੀਰ ਨੂੰ ਪਿਆ ਵੱਡ ਵੱਡ ਖਾਵੇ
ਘਰ ਖੇੜੇਆ ਦਾ ਹੀਰ ਨੂੰ ਪਿਆ ਵੱਡ ਵੱਡ ਖਾਵੇ
ਪੱਕੀ ਰੁੱਤ ਵਿਸਾਖ ਦੀ ਆ ਗਈ ਐ ਹਾੜੀ
ਯਾਰ ਗਵਾਯਾ ਆਪਣਾਂ ਹੈ ਕਿਸਮਤ ਮਾੜੀ
ਐਸਾ ਕਿਹੜਾ ਲੱਭੀਏ , ਜਿਹੜਾ ਯਾਰ ਮਿਲਾਵੈ
ਘਰ ਖੇੜੇਆ ਦਾ ਹੀਰ ਨੂੰ ਪਿਆ ਵੱਡ ਵੱਡ ਖਾਵੇ
ਘਰ ਖੇੜੇਆ ਦਾ ਹੀਰ ਨੂੰ ਪਿਆ ਵੱਡ ਵੱਡ ਖਾਵੇ
ਘਰ ਖੇੜੇਆ ਦਾ ਹੀਰ ਨੂੰ ਪਿਆ ਵੱਡ ਵੱਡ ਖਾਵੇ
ਹੋ ਜੇਠ ਮਹੀਨਾ ਚੜ ਪਿਆ ਗੱਟਕਾ ਨੂੰ ਖਾਣਾ
ਦਿਲ ਨੂੰ ਦੂਰ ਨਾ ਆਵਦਾ ਮੇਰਾ ਯਾਰ ਪੁਰਾਣਾ
ਕੋਠੇ ਚੜ ਕੇ ਵੇਖਦੀ ਨਾਲ਼ੇ ਕਾ ਉਡਾਵੇ
ਘਰ ਖੇੜੇਆ ਦਾ ਹੀਰ ਨੂੰ ਪਿਆ ਵੱਡ ਵੱਡ ਖਾਵੇ
ਘਰ ਖੇੜੇਆ ਦਾ ਹੀਰ ਨੂੰ ਪਿਆ ਵੱਡ ਵੱਡ ਖਾਵੇ
ਘਰ ਖੇੜੇਆ ਦਾ ਹੀਰ ਨੂੰ ਪਿਆ ਵੱਡ ਵੱਡ ਖਾਵੇ
ਦਿਨ ਹਾੜ ਦੇ ਹੀਰ ਨੂੰ ਵਰਿਆਂ ਦੇ ਹੋਏ
ਨੈਣ ਮਹਿਤਾਬੀ ਘੁੰਡ ਵਿਚ ਲੁਕ ਲੁਕ ਕੇ ਰੋਏ
ਹੁਸਨ ਦੁਪਹਿਰੇ ਵਾਂਗਰਾਂ ਨਿਤ ਢਾਲਦਾ ਜਾਵੇ
ਘਰ ਖੇੜੇਆ ਦਾ ਹੀਰ ਨੂੰ ਪਿਆ ਵੱਡ ਵੱਡ ਖਾਵੇ
ਘਰ ਖੇੜੇਆ ਦਾ ਹੀਰ ਨੂੰ ਪਿਆ ਵੱਡ ਵੱਡ ਖਾਵੇ
ਘਰ ਖੇੜੇਆ ਦਾ ਹੀਰ ਨੂੰ ਪਿਆ ਵੱਡ ਵੱਡ ਖਾਵੇ