ਮੈਂ ਕੁੜੀਆਂ ਦੇ ਨਾਲ ਜਾਂਦੀ ਸੀ
ਵੱਲ ਇੱਕ ਨਹੀਂ ਸੌ-ਸੌ ਖਾਂਦੀ ਸੀ
ਮੈਂ ਕੁੜੀਆਂ ਦੇ ਨਾਲ ਜਾਂਦੀ ਸੀ
ਵੱਲ ਇੱਕ ਨਹੀਂ ਸੌ-ਸੌ ਖਾਂਦੀ ਸੀ
ਵੇ ਮਰ ਜਾ ਹਾਣ ਦਾ ਗਬਰੂ ਕਾਲਜਾ
ਕੱਡ ਕੇ ਲੈ ਗਿਆ ਮਰ ਗਈ
ਖੜ ਜੋ ਨੀ ਮੇਰੇ ਹਾਨ ਦਿਓ
ਮੇਰੀ ਗੱਬਰੂ ਨਾਲ ਅੱਖ ਲੜ ਗਈ
ਖੜ ਜੋ ਨੀ ਮੇਰੇ ਹਾਨ ਦਿਓ
ਹੋ ਜਿਹਦੀ ਕੁੜੀਆਂ ਤੇ ਸਰਦਾਰੀ ਆ
ਹੋ ਯਾਰੋ ਜਾਣੋ ਵੱਧ ਪਿਆਰੀ ਆ
ਹੋ ਜਿਹਦੀ ਕੁੜੀਆਂ ਤੇ ਸਰਦਾਰੀ ਆ
ਯਾਰੋ ਜਾਣੋ ਵੱਧ ਪਿਆਰੀ ਆ
ਓ ਮੁੰਡਿਓ ਧਰਮ ਨਾਲ ਰੜ ਗਏ ਵੇਖ ਕੇ
ਮੜਕੇ ਮੋੜ ਤੇ ਖੜ ਗਈ
ਸੁੱਕੀ ਨਾਂ ਮੁੰਡਿਓ ਜਾਨ ਦਿਓ
ਛੇੜਖਾਣੀਆਂ ਮਜਾਜਨ ਕਰ ਦੀ
ਓ ਸੁੱਕੀ ਨਾਂ ਮੁੰਡਿਓ ਜਾਨ ਦਿਓ
ਬਹਿ ਗੀ ਹੱਥ ਮੈਂ ਸੀਨੇਂ ਦੇ ਉੱਤੇ ਧਰ ਕੇ ਨੀ
ਭੁੱਖ ਲੈ ਗਈ ਓਹਦੇ ਦਰਸ਼ਨ ਕਰ ਕੇ ਨੀ
ਬਹਿ ਗੀ ਹੱਥ ਮੈਂ ਸੀਨੇਂ ਦੇ ਉੱਤੇ ਧਰ ਕੇ ਨੀ
ਭੁੱਖ ਲੈ ਗਈ ਓਹਦੇ ਦਰਸ਼ਨ ਕਰ ਕੇ ਨੀ
ਮੈਂ ਲੁੱਟ ਲੀ ਹਾੜਾ ਨੀ ਓਹਨੇ ਘੁੱਟ ਲੀ ਹਾਨਣੋਂ
ਘੁੱਟ ਲੀ ਹਾਏ ਨੀ ਮੈਂ ਤਾ ਹੜ ਗਈ
ਖੜ ਜੋ ਨੀ ਮੇਰੇ ਹਾਨ ਦਿਓ
ਮੇਰੀ ਗੱਬਰੂ ਨਾਲ ਅੱਖ ਲੜ ਗਈ
ਖੜ ਜੋ ਨੀ ਮੇਰੇ ਹਾਨ ਦਿਓ
ਓ ਬਾਹਾਂ ਗੋਰੀਆਂ ਕੀਸੇ ਦੇ ਗੱਲ ਪਾਉਣ ਨੂੰ ਫਿਰੇ
ਪੇਚਾ ਮੁੱਛ ਫੁੱਟ ਗੱਬਰੂ ਨਾ ਲਾਉਣ ਨੂੰ ਫਿਰੇ
ਹਾਏ ਲਾਉਣ ਨੂੰ ਫਿਰੇ
ਓ ਮਿੱਤਰੋ ਕਸੇ ਹੋਏ ਛਿੱਤਰੋ ਬੇਲੀਓ
ਅੱਜ ਨਾਂ ਦਿਸੇ ਇਹ ਟੱਲਦੀ
ਸੁੱਕੀ ਨਾਂ ਮੁੰਡਿਓ ਜਾਨ ਦਿਓ
ਛੇੜਖਾਣੀਆਂ ਮਜਾਜਨ ਕਰ ਦੀ
ਓ ਸੁੱਕੀ ਨਾਂ ਮੁੰਡਿਓ ਜਾਨ ਦਿਓ
ਜੇਹੜਾ ਹੱਸੂ ਹੱਸੂ ਕਰੇ ਓਹਦਾ ਨੋ ਪੁੱਛ ਲਾ
ਓਹਨੂੰ ਬਾਹਾਂ ਦੇ ਕਲਾਵੇ ਵਿਚ ਮੈਂ ਘੁੱਟ ਲਾ
ਜੇਹੜਾ ਹੱਸੂ ਹੱਸੂ ਕਰੇ ਓਹਦਾ ਨੋ ਪੁੱਛ ਲਾ
ਓਹਨੂੰ ਬਾਹਾਂ ਦੇ ਕਲਾਵੇ ਵਿਚ ਮੈਂ ਘੁੱਟ ਲਾ
ਸੁਖ ਸੁਖ ਲੁ ਆਖੇ ਮੈਂ ਉਹ ਤੋਂ ਪੁੱਛ ਲੂ ਹਾਨਣੋਂ
ਮੈਂ ਨਾਲ ਉਸਦੇ ਪੜ੍ਹ ਦੀ
ਖੜ ਜੋ ਨੀ ਮੇਰੇ ਹਾਨ ਦਿਓ
ਮੇਰੀ ਗੱਬਰੂ ਨਾਲ ਅੱਖ ਲੜ ਗਈ
ਖੜ ਜੋ ਨੀ ਮੇਰੇ ਹਾਨ ਦਿਓ
ਹੋ ਫੜ ਹੌਲੀ ਜੇਹੀ ਵੀਨੀ ਨੂੰ ਮਰੋੜ ਦਿਓ
ਹੋ ਵੰਗਾਂ ਸੂਚੀਆਂ ਚੜਾਈਆਂ ਅੱਜ ਤੋੜ ਦਿਓ
ਅੱਜ ਤੋੜ ਦਿਓ
ਅੱਖ ਰੱਖ ਲੋ ਬੋਚ ਕੇ ਚੱਕ ਲੋ ਬੇਲੀਓ
ਕਹਿੰਦਾ ਫਿਰ ਚਮਕੀਲੇ ਉੱਤੇ ਮਾਰਦੀ
ਸੁੱਕੀ ਨਾਂ ਮੁੰਡਿਓ ਜਾਨ ਦਿਓ
ਛੇੜਖਾਣੀਆਂ ਮਜਾਜਨ ਕਰ ਦੀ
ਖੜ ਜੋ ਨੀ ਮੇਰੇ ਹਾਨ ਦਿਓ
ਛੇੜਖਾਣੀਆਂ ਮਜਾਜਨ ਕਰ ਦੀ
ਖੜ ਜੋ ਨੀ ਮੇਰੇ ਹਾਨ ਦਿਓ