Desi Crew ....
ਹੱਥ ਪੈਗ ਨੂੰ ਨੀ ਲਾਉਂਦਾ ਮੁੰਡਾ ਸਾਊ ਆ
ਵੱਟ ਬੰਨੇ ਦੀ ਫਿਕਰ ਵੀ ਕਮਾਊ ਆ
ਹੱਥ ਪੈਗ ਨੂੰ ਨੀ ਲਾਉਂਦਾ ਮੁੰਡਾ ਸਾਊ ਆ
ਵੱਟ ਬੰਨੇ ਦੀ ਫਿਕਰ ਵੀ ਕਮਾਊ ਆ
ਹੋ ਤੈਨੂੰ ਚੱਜ ਨਾਲ ਵੇਖਿਆ ਨਾ ਬਾਪੂ ਨੇ
ਵੇ ਕਿੱਲਿਆਂ ਦੇ ਟੱਕ ਮਾਰ ਗਏ
ਹੋ ਜੱਟੀ ਰੋਂਦੀ ਆ (ਹੋ ਜੱਟੀ ਰੋਂਦੀ ਆ)
ਹੋ ਜੱਟੀ ਰੋਂਦੀ ਆ ਮੱਥੇ ਤੇ ਹੱਥ ਧਰ ਕੇ
ਵਿਚੋਲਿਆਂ ਦੇ ਗੱਪ ਮਾਰ ਗਏ
ਹੋ ਜੱਟੀ ਰੋਂਦੀ ਆ ਮੱਥੇ ਤੇ ਹੱਥ ਧਰ ਕੇ
ਵਿਚੋਲਿਆਂ ਦੇ ਗੱਪ ਮਾਰ ਗਏ
ਵੇ ਤੂੰ ਅਮ੍ਰਿਤ ਵੇਲੇ ਘਰੇ ਵੜ'ਦਾ
ਸੀ ਕਹਿੰਦੇ ਅਮ੍ਰਿਤ ਵੇਲੇ ਮੁੰਡਾ ਉੱਠ ਦਾ
ਭੁੱਖੀ ਬੈਠੀ ਰਵਾ ਰੋਟੀ ਪਾ ਕੇ ਥਾਲ ਚ
ਤੂੰ ਫਿਰੇ ਮਹਿਫ਼ਿਲਾਂ ਦੇ ਵਿਚ ਬੁੱਲੇ ਲੁੱਟਦਾ
ਭੁੱਖੀ ਬੈਠੀ ਰਵਾ ਰੋਟੀ ਪਾ ਕੇ ਥਾਲ ਚ
ਤੂੰ ਫਿਰੇ ਮਹਿਫ਼ਿਲਾਂ ਦੇ ਵਿਚ ਬੁੱਲੇ ਲੁੱਟਦਾ
ਖੜੇ ਮੌਕੇ ਉੱਤੇ ਛੱਡੇ ਘਰੇ ਆਣ ਕੇ
ਵੇ ਲੰਮੇ ਲੰਮੇ ਸੱਚ ਮਾਰ ਗਏ
ਹੋ ਜੱਟੀ ਰੋਂਦੀ ਆ ਮੱਥੇ ਤੇ ਹੱਥ ਧਰ ਕੇ
ਵਿਚੋਲਿਆਂ ਦੇ ਗੱਪ ਮਾਰ ਗਏ
ਹੋ ਜੱਟੀ ਰੋਂਦੀ ਆ ਮੱਥੇ ਤੇ ਹੱਥ ਧਰ ਕੇ
ਵਿਚੋਲਿਆਂ ਦੇ ਗੱਪ ਮਾਰ ਗਏ
ਰੂਪ ਰੱਬ ਦਾ ਏ ਕਹਿੰਦੇ ਮਾਂ ਮੁੰਡੇ ਦੀ
ਤੇ ਨਣਦ ਆ ਭੈਣਾਂ ਵਰਗੀ
ਕੱਲ ਤਾਲਿਬਾਨ ਵਾਂਗੂੰ ਮੈਨੂੰ ਪੈ ਗੀਆ
ਕੀ ਰੋਟੀ ਤਵੇ ਉੱਤੇ ਸੜ ਗਈ
ਕੱਲ ਤਾਲਿਬਾਨ ਵਾਂਗੂੰ ਮੈਨੂੰ ਪੈ ਗੀਆ
ਕੀ ਰੋਟੀ ਤਵੇ ਉੱਤੇ ਸੜ ਗਈ
ਤੁਸੀ ਦੇਖਿਆ ਨਾ ਕੁਝ ਹੁਣ ਆਫਰੇ
ਵੇ ਦਾਜ ਦੇ ਟਰੱਕ ਮਾਰ ਗੇ
ਹੋ ਜੱਟੀ ਰੋਂਦੀ ਆ ਮੱਥੇ ਤੇ ਹੱਥ ਧਰ ਕੇ
ਵਿਚੋਲਿਆਂ ਦੇ ਗੱਪ ਮਾਰ ਗਏ
ਹੋ ਜੱਟੀ ਰੋਂਦੀ ਆ ਮੱਥੇ ਤੇ ਹੱਥ ਧਰ ਕੇ
ਵਿਚੋਲਿਆਂ ਦੇ ਗੱਪ ਮਾਰ ਗਏ
ਬਸ ਮਹੀਨਾ ਕ ਹੀ ਰਿਹਾ ਵੇ ਤੂੰ ਠੀਕ
ਵੇ ਵਿਆਹ ਤੋਂ ਬਾਅਦ ਸੁਣ ਮਾਵੀਆ
ਪਹਿਲਾਂ ਮਿੱਠੀ ਮਿੱਠੀ ਕਹਿੰਦਾ ਨੀ ਸੀ ਥੱਕਦਾ
ਵੇ ਗਾਲਾਂ ਕੱਢੇ ਹੁਣ ਮਾਵੀਆ
ਪਹਿਲਾਂ ਮਿੱਠੀ ਮਿੱਠੀ ਕਹਿੰਦਾ ਨੀ ਸੀ ਥੱਕਦਾ
ਵੇ ਗਾਲਾਂ ਕੱਢੇ ਹੁਣ ਮਾਵੀਆ
ਲੱਗੇ ਫੋਟੋ ਉੱਤੇ ਤੇਰੇ ਮੌਜੂ ਖੇੜੀਆ
ਸੀ filter ਜੋ ਮੱਤ ਮਾਰ ਗਏ
ਹੋ ਜੱਟੀ ਰੋਂਦੀ ਆ ਮੱਥੇ ਤੇ ਹੱਥ ਧਰ ਕੇ
ਵਿਚੋਲਿਆਂ ਦੇ ਗੱਪ ਮਾਰ ਗਏ
ਹੋ ਜੱਟੀ ਰੋਂਦੀ ਆ ਮੱਥੇ ਤੇ ਹੱਥ ਧਰ ਕੇ
ਵਿਚੋਲਿਆਂ ਦੇ ਗੱਪ ਮਾਰ ਗਏ