ਛੇੱਤੀ ਕਰ ਸਰਵਣ ਬੱਚਾ
ਪਾਣੀ ਪਿਲਾ ਦੇ ਓਏ
ਕਹਿੰਦੇ ਨੇ ਮਾਪੇ ਤੇਰੇ
ਜਾਨ ਬਚਾਦੇ ਵੇ
ਛੇੱਤੀ ਕਰ ਸਰਵਨ ਪੁਤ੍ਰਾ
ਅੰਧਲੇ ਨ ਮਾਪੇ ਤੇਰੇ
ਬੱਚਾ ਸਹਾਰਾ ਤੂ
ਅਖੀਆਂ ਦਾ ਚਾਨਣ ਸਾਡਾ
ਰਾਜ ਦੁਲਾਰਾ ਤੂ
ਪਾਣੀ ਦਾ ਗੜਵਾ ਭਰਕੇ
ਖੂਹੇ ਤੋਂ ਲਯਾਦੇ ਵੇ
ਛੇੱਤੀ ਕਰ ਸਰਵਨ ਪੁਤ੍ਰਾ
ਵੈਂਗੀ ਰੱਖ ਸਰਵਣ ਤੁਰਿਆ
ਪਾਣੀ ਨੂੰ ਟੋਲਦਾ
ਪੌਂਚਯਾ ਅੰਤ ਤਲਾ ਤੇ
ਜੰਗਲ ਫਰੋਲਦਾ
ਪਾਣੀ ਨੂੰ ਦੇਖ ਅਗਿਆ
ਸਾਹ ਸੀ ਵੀਚ ਸਾਹ ਦੇ ਵੇ
ਛੇੱਤੀ ਕਰ ਸਰਵਨ ਬੱਚਿਆਂ
ਘੜਵਾ ਸੀ ਜੱਦੋ ਡੁਬੋਇਆ
ਭਰਨ ਲਈ ਨੀਰ ਨੂ
ਦਸ਼ਰਥ ਨੇ ਦੈਂਤ ਸਮਝਕੇ
ਛਡਿਆ ਸੀ ਤੀਰ ਨੂੰ
ਤੀਰ ਖਾ ਸਰਵਣ ਪੂਜਾ
ਘਰ ਸੀ ਖੁਦਾ ਦੇ ਵੇ
ਛੇੱਤੀ ਕਰ ਸਰਵਨ ਪੁਤ੍ਰਾ
ਮਾਮੇ ਤੋਂ ਮਰਿਆ ਭਾਣਜਾ
ਰੰਗ ਨੇ ਕਰਤਾਰ ਦੇ
ਮਾਪਿਆਂ ਨੂੰ ਖ਼ਬਰ ਜਾਂ ਹੋਈ
ਭੁੱਬਾਂ ਨੇ ਮਾਰ ਦੇ
ਰੋਵੇ ਤੇ ਆਖੇ ਦਸ਼ਰਥ
ਪਾਪ ਬਖਸ਼ਾ ਦੇ ਓਏ
ਛੇੱਤੀ ਕਰ ਸਰਵਨ ਪੁਤ੍ਰਾ
ਪੁਤਰਾਂ ਦੇ ਬਾਝ ਥਰੀਕੇ
ਜੱਗ ਦੇ ਵਿਚ ਨਾਂ ਨਾਹੀ
ਪੁਤ੍ਰਾ ਬਿਨ ਮਾਪਿਆਂ ਉੱਤੇ
ਕਰਦਾ ਕੋਈ ਛਾਂ ਨਹੀਂ
ਪੁੱਤਰ ਜਰਹ ਖਾਨ-ਦਾਨ ਦੀ
ਪੁੱਤਾ ਬਿਨ ਕਾਦੇ ਓਏ
ਛੇੱਤੀ ਕਰ ਸਰਵਨ ਬੱਚਾ
ਪਾਣੀ ਪਿਲਾ ਦੇ ਓਏ
ਕਹਿੰਦੇ ਨੇ ਮਾਪੇ ਤੇਰੇ
ਜਾਨ ਬਚਾਦੇ ਵੇ
ਛੇੱਤੀ ਕਰ ਸਰਵਨ ਪੁਤ੍ਰਾ