ਰੁੱਸਣ ਦੀ ਗਲ ਕੀ ਕਰਾ ਤੂ ਰੁੱਸ ਹੀ ਗਿਆ
ਛੱਡਣ ਦੀ ਗਲ ਕੀ ਕਰਾ ਤੂੰ ਛਡ ਹੀ ਗਿਆ
ਹੁਣ ਕੀ ਫ਼ਇਦਾ ਮੇਰੇ ਰੋਣ ਦਾ
ਡਰ ਸੀ ਬੜਾ ਤੈਨੂੰ ਖੋਣ ਦਾ
ਤੂੰ ਖੋ ਗਿਆ ਅੱਖ ਤੈਨੂੰ ਲੱਭਦੀ ਜਾਵੇ
ਕਯੋਂ ਅੱਜ ਰੋਈ ਮੇਨੂ ਸਮਝ ਨਾ ਆਵੇ
ਦੁਨੀਆ ਤੇ ਹਾਸੇ ਅੱਖ ਵਗਦੀ ਜਾਵੇ
ਕਯੋਂ ਅੱਜ ਰੋਈ ਮੇਨੂ ਸਮਝ ਨਾ ਆਵੇ
ਦੁਨੀਆ ਤੇ ਹਾਸੇ ਅੱਖ ਵਗਦੀ ਜਾਵੇ
ਤੂੰ ਤਾਂ ਕਿਹਾ ਸੀ ਪਿਆਰ ਕਿਸੇ ਨਾਲ ਨੀ ਹੋਣਾ
ਜਿੰਨਾ ਤੇਰੇ ਨਾਲ ਯਾ
ਤੂੰ ਤਾਂ ਕਿਹਾ ਸੀ ਦੁਖ ਸੁਖ ਤੇਰੇ ਸਾਰੇ ਹੁਣ
ਮੇਰੇ ਨਾਲ ਯਾ
ਏ ਨਾ ਸੋਚੀ ਤੈਨੂੰ ਭੁਲ ਜੌ ਗੀ
ਪਰ ਸੋਚਿਆ ਕ੍ਯੋ ਨੀ ਕੇ ਮੈਂ ਰੁਲ ਜੌ ਗੀ
ਪਰ ਨਾ ਚਾਹੁੰਦਿਆਂ ਵੀ ਤੇਰੀ ਆਦਤ ਲਗਦੀ ਜਾਵੇ
ਕਯੋਂ ਅੱਜ ਰੋਈ ਮੇਨੂ ਸਮਝ ਨਾ ਆਵੇ
ਬੁੱਲੀਆਂ ਤੇ ਹਾਸੇ ਅੱਖ ਵਗਦੀ ਜਾਵੇ
ਕਯੋਂ ਅੱਜ ਰੋਈ ਮੇਨੂ ਸਮਝ ਨਾ ਆਵੇ
ਬੁੱਲੀਆਂ ਤੇ ਹਾਸੇ ਅੱਖ ਵਗਦੀ ਜਾਵੇ
ਹਾਂ ਤੋਂ ਤੇਰੀ ਮੈਂ ਬੜਾ ਡਰਦੀ ਸੀ
ਪਤਾ ਮੈਨੂੰ ਛਡ ਜਾਣਾ ਤੂੰ
ਪਹਿਲਾਂ ਮਿਠਾ ਜਿਹਾ ਬਣ ਦਿਲ ਜਿਤਿਆ
ਤੇ ਫੇਰ ਦਿਲੋਂ ਕਢ ਜਾਣਾ ਤੂੰ
ਝੂਠ ਬੋਲ ਬੋਲ ਵੇ ਤੂੰ ਸਚਾ ਬਣਿਆ
ਹੋਂਸਲੇ ਵਾਲੀ ਦਾ ਦਿਲ ਕਚਾ ਬਣਿਆ
ਨਵਜੀਤੇਯਾ ਵੇ ਰੂਹ ਹੁਣ ਸਾਹ ਵੀ ਛਡ ਦੀ ਜਾਵੇ
ਕਯੋਂ ਅੱਜ ਰੋਈ ਮੇਨੂ ਸਮਝ ਨਾ ਆਵੇ
ਬੁੱਲੀਆਂ ਤੇ ਹਾਸੇ ਅੱਖ ਵਗਦੀ ਜਾਵੇ
ਕਯੋਂ ਅੱਜ ਰੋਈ ਮੇਨੂ ਸਮਝ ਨਾ ਆਵੇ
ਬੁੱਲੀਆਂ ਤੇ ਹਾਸੇ ਅੱਖ ਵਗਦੀ ਜਾਵੇ