ਐਥੇ ਕੋਈ ਤੇ ਕਿਸੇ ਦਾ ਐਥੇ ਕੋਈ ਐ
ਐਥੇ ਕੋਈ ਤੇ ਕਿਸੇ ਦਾ ਐਥੇ ਕੋਈ ਐ
ਮੇਰਾ ਇਕ ਤੂੰ ਮਾਲਕਾ
ਹੋ ਮੇਰਾ ਇਕ ਤੂੰ ਮਾਲਕਾ
ਗੋਦੀ ਦਾ ਸੀ ਨਿੱਗ ਉੱਤੋਂ
ਦਿਨ ਸੀ ਸਿਆਲਾਂ ਦੇ
ਜਾਣਾ ਸੀ ਕਚੈਰੀਆਂ ਨੂੰ
ਗੁਜਰੀ ਦੇ ਲਾਲਾ ਨੇ
ਜਾਣਾ ਸੀ ਕਚੈਰੀਆਂ ਨੂੰ
ਗੁਜਰੀ ਦੇ ਲਾਲਾ ਨੇ
ਉਮਰਾਂ ਦੇ ਛੋਟੀਆਂ ਦੇ
ਦਿਲ ਬੜੇ ਵੱਡੇ ਸੀ
ਪਿਛੇ ਗੰਗੂ ਪਾਪੀ ਆਪ
ਤੁੱਰੀ ਜਾਂਦੇ ਅੱਗੇ ਸੀ
ਕੰਧ ਉਂਚੀ ਹੁੰਦੀ ਗਈ
ਲਾਲ ਹੱਸਦੇ ਰਹੇ
ਜੈਕਾਰੇ ਬੋਲੇ ਸੋਂ ਨਿਹਾਲ ਦੇ ਸੀ
ਲੱਗਦੇ ਰਹੇ
ਠੰਡੇ ਬੁਰਜ ਚ ਬੈਠੇ
ਲਾਲ ਵੇਖ ਕੇ
ਕੰਬੇ ਲੂੰ ਲੂੰ ਮਾਲਕਾ
ਐਥੇ ਕੋਈ ਤੇ ਕਿਸੇ ਦਾ ਐਥੇ ਕੋਈ ਐ
ਮੇਰਾ ਇਕ ਤੂੰ ਮਾਲਕਾ
ਹੋ ਮੇਰਾ ਇਕ ਤੂੰ ਮਾਲਕਾ
ਐਥੇ ਕੋਈ ਤੇ ਕਿਸੇ ਦਾ ਐਥੇ ਕੋਈ ਐ
ਮੇਰਾ ਇਕ ਤੂੰ ਮਾਲਕਾ
ਹੋ ਮੇਰਾ ਇਕ ਤੂੰ ਮਾਲਕਾ
ਬਾਬਾ ਨਾਮ ਸੀ ਅਜੀਤ ਜਿਹਦਾ
ਓਹੋ ਕਿਥੋਂ ਹਾਰਦਾ
ਵੈਰੀ ਵੀ ਸੀ ਕਹਿੰਦੇ ਕੀ ਐ
ਜਜ਼ਬਾ ਜੁਝਾਰ ਦਾ
ਪੰਜ ਪਿਆਰੇ ਇਕ ਫਰਿਆਦ
ਲੈਕੇ ਆਏ ਸੀ
ਛੱਡ ਦਵੋ ਘੜੀ
ਓਹਨਾ ਅੱਥਰੂ ਬਹਾਏ ਸੀ
ਤਾਂ ਹੀ ਕੰਡਿਆਂ ਦੀ ਸੇਜ਼ ਉੱਤੇ
ਆਸਾਂ ਸਜਾਏ ਸੀ
ਸੁੱਤਾ Jungle'ਆਂ ਚ
ਚਾਰ ਪੁੱਤ ਵਾਰ ਕੇ
ਤੇਰੇ ਜੇਹਾ ਕੌਣ ਮਾਲਕਾ
ਐਥੇ ਕੋਈ ਤੇ ਕਿਸੇ ਦਾ ਐਥੇ ਕੋਈ ਐ
ਮੇਰਾ ਇਕ ਤੂੰ ਮਾਲਕਾ
ਹੋ ਮੇਰਾ ਇਕ ਤੂੰ ਮਾਲਕਾ
ਐਥੇ ਕੋਈ ਤੇ ਕਿਸੇ ਦਾ ਐਥੇ ਕੋਈ ਐ
ਮੇਰਾ ਇਕ ਤੂੰ ਮਾਲਕਾ
ਹੋ ਮੇਰਾ ਇਕ ਤੂੰ ਮਾਲਕਾ
ਚਾਰ ਪੁੱਤ ਵਾਰੇ
ਪੰਜਵੀ ਮਾਂ ਵਾਰੀ
ਛੇਵਾਂ ਬਾਪ ਵਾਰਿਆਂ
ਸੱਤਵਾਂ ਆਪ ਵਾਰਿਆਂ
ਸੱਤ ਵਾਰ ਕੇ ਕਹਿਣੇ
ਭਾਣਾ ਮਿੱਠਾ ਲਾਗੇ ਤੇਰਾ
ਸਰਬੰਸ ਦਾਨੀਆਂ ਵੇ
ਦੇਣਾ ਕੌਣ ਦਿਯੁਗਾ ਤੇਰਾ
ਦੇਣਾ ਕੌਣ ਦਿਯੁਗਾ ਤੇਰਾ