ਜੋ ਰੇਤੇ ਚ ਰਚ ਗਏ ਨੇ ਹੱਡਾ ਦੇ ਟੁਕੜੇ
ਜੋ ਬੰਨ ਗਏ ਵਰੋਲੇ ਗੁਲਾਬੀ ਝੇ ਮੁਖੜੇ
ਜੋ ਰੇਤੇ ਚ ਰਚ ਗਏ ਨੇ ਹੱਡਾ ਦੇ ਟੁਕੜੇ
ਜੋ ਬੰਨ ਗਏ ਵਰੋਲੇ ਗੁਲਾਬੀ ਝੇ ਮੁਖੜੇ
ਓ ਨਵੇਯਾ ਆਕਾਰਾ ਚ ਢੱਲਦੇ ਈ ਰਿਹਣੇ
ਏ ਚੱਕਰ ਅਨੋਖੇ ਨੇ ਚਲਦੇ ਈ ਰਿਹਣੇ
ਏ ਚੱਕਰ ਅਨੋਖੇ ਨੇ ਚਲਦੇ ਈ ਰਿਹਣੇ
ਸੀ ਲਾਯੀ ਜਵਾਨੀ ਜਿਹਨਾ ਦੇ ਮੈ ਲੇਖੇ
ਓ ਚਾਦਰ ਦੇ ਤੋਤੇ ਉੜਾ ਕੇ ਨੀ ਦੇਖੇ
ਸੀ ਲਾਯੀ ਜਵਾਨੀ ਜਿਹਨਾ ਦੇ ਮੈ ਲੇਖੇ
ਓ ਚਾਦਰ ਦੇ ਤੋਤੇ ਉੜਾ ਕੇ ਨੀ ਦੇਖੇ
ਸੰਦੂਕਾ ਚ ਪਾਇ ਐਵੇ ਗੱਲਦੇ ਈ ਰਿਹਣੇ
ਏ ਚੱਕਰ ਅਨੋਖੇ ਨੇ ਚਲਦੇ ਈ ਰਿਹਣੇ
ਏ ਚੱਕਰ ਅਨੋਖੇ ਨੇ ਚਲਦੇ ਈ ਰਿਹਣੇ
ਜਿਹਨਾ ਸਿਰ ਤੇ ਛਤ੍ਤ ਨ੍ਹੀ ਨਾ ਪੈਰਾ ਚ ਜੋੜੇ
ਜੋ ਫਿਰ ਵੀ ਭਜੌਂਦੇ ਨੇ ਉਮਾਰਾ ਦੇ ਘੋੜੇ
ਜੋ ਇਕ ਦਿਨ ਵਾਜਾਵਾਂਗੇ ਇਕ ਦਿਨ ਨਗਾਰੇ
ਜੋ ਜ਼ਿੰਦਗੀ ਦੇ ਯੋਧੇ ਨੇ ਮਰਦੇ ਨੀ ਮਾਰੇ
ਮਰਦੇ ਨੀ ਮਾਰੇ
ਓ ਭੂਖਾ ਤੇ ਤਿਹਾ ਚ ਪਲਦੇ ਹੀ ਰਿਹਣੇ
ਏ ਚੱਕਰ ਅਨੋਖੇ ਨੇ ਚਲਦੇ ਈ ਰਿਹਣੇ
ਏ ਚੱਕਰ ਅਨੋਖੇ ਨੇ ਚਲਦੇ ਈ ਰਿਹਣੇ
ਜੋ ਤਨੇਯਾ ਚੋ ਰੱਬ ਦੇ ਸੁਨੇਹੇ ਨੇ ਰਿਸ੍ਸੇ
ਕਯੀ ਬਿਰ੍ਖ਼ ਜਿਹੜੇ ਕਿਸੇ ਨੂ ਨ੍ਹੀ ਦਿੱਸੇ
ਕੇ ਓਹਲੇ ਚ ਪਲਦੇ ਰਹੇ ਕਿਨੇ ਕਿੱਸੇ
ਏ ਕਿੱਸੇਯਾ ਨੂ ਕਾਤੋਂ ਕਿਸੇ ਨੇ ਨੀ ਛੋਯਾ
ਜੋ ਉਡਿਆ ਨੇ ਧੁੜਾ ਅਵਾਰਾ ਅਵਾਰਾ
ਓਹ੍ਨਾ ਦਾ ਜਿਕਰ ਕਿਯੂ ਕਿੱਤੇ ਵ ਨੀ ਹੋਏਯਾ
ਏ ਧਰਤੀ ਦੀ ਖਾਤਿਰ ਭਲਾ ਕੋਣ ਰੋਏਯਾ
ਭਲਾ ਕੋਣ ਰੋਏਯਾ ਭਲਾ ਕੋਣ ਰੋਏਯਾ
ਏ ਗੁੰਦੀਯਾ ਜੋ ਗੁੱਟਾ ਏ ਲਮਕਣ ਪਰਾਂਡੇ
ਏ ਕਿਤੋ ਸੀ ਆਏ ਤੇ ਕਿਧਰ ਨੂ ਜਾਂਦੇ
ਏ ਗੁੰਦੀਯਾ ਜੋ ਗੁੱਟਾ ਏ ਲਮਕਣ ਪਰਾਂਡੇ
ਏ ਕਿਤੋ ਸੀ ਆਏ ਤੇ ਕਿਧਰ ਨੂ ਜਾਂਦੇ
ਏ ਮੌਸਮ ਨੇ ਮੌਸਮ ਬਦਲਦੇ ਹੀ ਰਿਹਣੇ
ਏ ਚੱਕਰ ਅਨੋਖੇ ਨੇ ਚਲਦੇ ਹੀ ਰਿਹਣੇ
ਏ ਚੱਕਰ ਅਨੋਖੇ ਨੇ ਚਲਦੇ ਹੀ ਰਿਹਣੇ
ਮੈਨੂ ਆ ਕੇ ਪੁਛਦੀ ਹੈ ਭੜਕੀ ਹੋਯੀ ਟੋਲੀ
ਤੂ ਲਿਖਣਾ ਕਿਯੂ ਚਾਹੁਣਾ ਦਰਖੱਤਾ ਦੀ ਬੋਲੀ
ਮੈਨੂ ਆ ਕੇ ਪੁਛਦੀ ਹੈ ਭੜਕੀ ਹੋਯੀ ਟੋਲੀ
ਤੂ ਲਿਖਣਾ ਕਿਯੂ ਚਾਹੁਣਾ ਦਰਖੱਤਾ ਦੀ ਬੋਲੀ
ਦਰਖੱਤਾ ਦੀ ਬੋਲੀ
ਏ ਮੰਦਿਰ ਤੇ ਮਸਜਿਦ ਤਾ ਬਲਦੇ ਹੀ ਰਿਹਣੇ
ਏ ਚੱਕਰ ਅਨੋਖੇ ਨੇ ਚਲਦੇ ਹੀ ਰਿਹਣੇ
ਏ ਚੱਕਰ ਅਨੋਖੇ ਨੇ ਚਲਦੇ ਹੀ ਰਿਹਣੇ