ਇਸੇ ਵੇੜੇ ਉੱਡਦੇ ਸੀ ਮਾਨੂਆ
ਲੱਡੂਆ ਵੇ ਲੱਕੜੀ ਦੇ ਤੋਤੜੇ
ਆਹੀਂ ਧੂਪਾਂ ਚੜ੍ਹੀਆਂ ਸੀ ਪੁੱਤ ਵੇ
ਜਦੋਂ ਸੀ ਸੁਖਾਏ ਤੇਰੇ ਪੋਤੜੇ
ਆਹੀਂ ਧੂਪਾਂ ਚੜ੍ਹੀਆਂ ਸੀ ਪੁੱਤ ਵੇ
ਜਦੋਂ ਸੀ ਸੁਖਾਏ ਤੇਰੇ ਪੋਤੜੇ
ਓਹਵੇ ਜਿਵੇਂ ਪਾਈਆਂ ਨੇ ਟ੍ਰਾਫੀਆਂ
ਜਿੱਤ ਕੇ ਲੇ ਆਂਦਾ ਸੀ ਜੋ ਮੱਖਣਾ
ਭੈਣ ਤੇਰੀ ਨਿੱਤ ਰਹਿੰਦੀ ਪੂਜਦੀ
ਤੇਰੀਆਂ ਕਿਤਾਬਾਂ ਵਾਲਾ ਰੱਖਣਾ
ਭੈਣ ਤੇਰੀ ਨਿੱਤ ਰਹਿੰਦੀ ਪੂਜਦੀ
ਤੇਰੀਆਂ ਕਿਤਾਬਾਂ ਵਾਲਾ ਰੱਖਣਾ
ਤੇਰੀਆਂ ਕਿਤਾਬਾਂ ਵਾਲਾ ਰੱਖਣਾ
ਚੁੱਪ ਸੀ ਬੜਾ ਤੂੰ ਕਿੰਨੇ ਦਿਨਾਂ ਦਾ
ਰੋਟੀ ਮਰੇ ਮੰਨ ਨਾਲ ਖਾਂਦਾ ਸੀ
ਸਾਰਾ ਦਿਨ ਕਰੀ ਜਾਣਾ ਪਾਠ ਵੇ
ਹੁਣ ਤਾਂ ground ਵੀ ਨੀ ਜਾਂਦਾ ਸੀ
ਵੇ ਹੁਣ ਤਾਂ ground ਵੀ ਨੀ ਜਾਂਦਾ ਸੀ
ਵੋਟੀ ਨੂੰ ਮੈਂ ਕਹਿੰਦਾ ਸੀਗਾ ਸੁਣਿਆ
ਵੋਟੀ ਨੂੰ ਮੈਂ ਕਹਿੰਦਾ ਸੀਗਾ ਸੁਣਿਆ
ਕੇ ਬੱਚਿਆਂ ਦਾ ਧਿਆਨ ਤੂੰ ਹੀ ਰੱਖਣਾ
ਭੈਣ ਤੇਰੀ ਨਿੱਤ ਰਹਿੰਦੀ ਪੂਜਦੀ
ਤੇਰੀਆਂ ਕਿਤਾਬਾਂ ਵਾਲਾ ਰੱਖਣਾ
ਭੈਣ ਤੇਰੀ ਨਿੱਤ ਰਹਿੰਦੀ ਪੂਜਦੀ
ਤੇਰੀਆਂ ਕਿਤਾਬਾਂ ਵਾਲਾ ਰੱਖਣਾ
ਤੇਰੀਆਂ ਕਿਤਾਬਾਂ ਵਾਲਾ ਰੱਖਣਾ
ਫੇਰ ਇਕ ਦਿਨ ਫੌਜਾਂ ਦਿੱਲੀ'ਓਂ
ਸੁੱਚੇ ਦਰ ਉੱਤੇ ਆਈਆਂ ਚੜ੍ਹ ਵੇ
ਕੇਸਰੀ ਨਿਸ਼ਾਨਾਂ ਲੇਖੇ ਲਗੇਆ
ਸਰੂ ਕਦੇ ਮੁੰਡੇਆ ਦਾ ਹੜ ਵੇ
ਕੇਸਰੀ ਨਿਸ਼ਾਨਾਂ ਲੇਖੇ ਲਗੇਆ
ਸਰੂ ਕਦੇ ਮੁੰਡੇਆ ਦਾ ਹੜ ਵੇ
ਹੋ ਕਦੇ ਕਦੇ ਛਾਤੀ ਫੁਲ ਜਾਂਦੀ ਐ
ਓ
ਹੋ ਕਦੇ ਕਦੇ ਛਾਤੀ ਫੁਲ ਜਾਂਦੀ ਐ
ਤੇ ਕਦੇ ਕਦੇ ਘਰ ਲੱਗੇ ਸੱਖਣਾ
ਭੈਣ ਤੇਰੀ ਨਿੱਤ ਰਹਿੰਦੀ ਪੂਜਦੀ
ਤੇਰੀਆਂ ਕਿਤਾਬਾਂ ਵਾਲਾ ਰੱਖਣਾ
ਭੈਣ ਤੇਰੀ ਨਿੱਤ ਰਹਿੰਦੀ ਪੂਜਦੀ
ਤੇਰੀਆਂ ਕਿਤਾਬਾਂ ਵਾਲਾ ਰੱਖਣਾ
ਤੇਰੀਆਂ ਕਿਤਾਬਾਂ ਵਾਲਾ ਰੱਖਣਾ
ਹੋ ਸਾਨੂੰ ਜੰਗ ਨਵੀਂ ਪੇਸ਼ ਹੋਈ
ਸਾਨੂੰ ਜੰਗ ਨਵੀਂ ਪੇਸ਼ ਹੋਈ
ਹੋ ਸਾਡਾ ਸਾਰਾ ਪਾਣੀ ਲੁੱਟ ਕੇ
ਤੇਰੀ ਦਿੱਲੀ ਦਰਵੇਸ਼ ਹੋਈ
ਹੋ ਤੇਰੀ ਦਿੱਲੀ ਦਰਵੇਸ਼ ਹੋਈ
ਭਟਕ ਗਏ ਨੇ ਭਾਵੇਂ ਗੱਬਰੂ
ਫੇਰ ਇਕ ਦਿਨ ਮੁੜ ਆਉਣਗੇ
ਮੁੱਖ ਹੋਵੇ ਅਨੰਦਪੁਰ ਵੱਲ ਨੂੰ
ਚੜਦੀਕਲਾ ਦੇ ਗੀਤ ਗਾਉਣ ਗੇ
ਚੜਦੀਕਲਾ ਦੇ ਗੀਤ ਗਾਉਣ ਗੇ
ਜਿੰਨੀ ਜਿੰਨੀ ਵੈਰੀ ਅੱਤ ਚਕਣੀ
ਜਿੰਨੀ ਜਿੰਨੀ ਵੈਰੀ ਅੱਤ ਚਕਣੀ
ਉ ਓਹਨਾ ਓਹਨਾ ਸਿਧਕਾ ਨੇ ਪਕਣਾ
ਭੈਣ ਤੇਰੀ ਨਿੱਤ ਰਹਿੰਦੀ ਪੂਜਦੀ
ਤੇਰੀਆਂ ਕਿਤਾਬਾਂ ਵਾਲਾ ਰੱਖਣਾ
ਭੈਣ ਤੇਰੀ ਨਿੱਤ ਰਹਿੰਦੀ ਪੂਜਦੀ
ਤੇਰੀਆਂ ਕਿਤਾਬਾਂ ਵਾਲਾ ਰੱਖਣਾ
ਤੇਰੀਆਂ ਕਿਤਾਬਾਂ ਵਾਲਾ ਰੱਖਣਾ
ਜਿਹਨਾ ਹੱਡਾਂ ਦੀ ਟਹਿਲ ਟਕੋਰ ਕੀਤੀ
ਸਾਡੇ ਪੁਰਖਿਆਂ ਨੇ ਤੇ ਸਾਡੇ ਦਾਣਿਆ ਨੇ
ਓਹਨੇ ਸਾਡੇ ਹੈ ਤਖ਼ਤ ਅਕਾਲ ਭੰਨੇ
ਫੌਜਾਂ ਚਾੜ੍ਹ ਕੇ ਬੋਹਤਾ ਸਿਆਣਿਆ ਨੇ
ਤਾਬੜਤੋੜ ਨਜ਼ਰ ਨੇ ਘੁੰਡ ਚੁੱਕੇ
ਵੱਜੀ ਪਿਪ੍ਨੀ ਵੱਜੇ ਜਰਵਾਣਿਆਂ ਦੀ
ਮੁੰਡੇ ਫੁੱਲਾਂ ਜਿਹੇ ਖਪਰਿਆ ਨਾਲ ਖੇਂਹ ਗਏ
ਕੈਸੀ ਅਦਾ ਸੀ ਨੀਲੇਆਂ ਬਾਣੇਆਂ ਦੀ
ਕੈਸੀ ਅਦਾ ਸੀ ਨੀਲੇਆਂ ਬਾਣੇਆਂ ਦੀ