ਇਸ਼ਕ਼ਾਂ ਦੇ ਲੇਖੇ ਲਗ ਗਈ ਉਮਰਾਂ ਦੀ ਪੂੰਜੀ ਜੀ
ਯਾਦਾਂ ਦੇ ਰਾਹ ਸੁਲਤਾਨੀ ਜਾਣੇ ਆ ਹੁੰਜੀ ਜੀ
ਇਸ਼ਕ਼ਾਂ ਦੇ ਲੇਖੇ ਲਗ ਗਈ ਉਮਰਾਂ ਦੀ ਪੂੰਜੀ ਜੀ
ਯਾਦਾਂ ਦੇ ਰਾਹ ਸੁਲਤਾਨੀ ਜਾਣੇ ਆ ਹੁੰਜੀ ਜੀ
ਜੋਬਨ ਦੀ ਉਮਰ ਬੀਤ ਗਈ ਦਿਲਬਰ ਨੇ ਮੰਦੇ ਜੀ
ਅਜ ਤਕ ਨਾ ਗਲ ਚੋ ਨਿਕਲੇ ਜ਼ੁਲਫਾ ਦੇ ਫੰਦੇ ਜੀ
ਸਹੇਲੀ ਤੋਂ ਐਸਾ ਤਿਲ ਕੇ ਮੁੜ ਕੇ ਨਾ ਖੜ ਹੋਇਆ
ਸੱਜਣਾ ਦੇ ਨਾਮ ਬਿਨਾ ਕੁਝ ਸਾਥੋਂ ਨਾ ਪੜ ਹੋਇਆ
ਮਖਮਲ ਜਿਹੇ ਦਿਨ ਹੁੰਦੇ ਸੀ ਸ਼ੱਕਰ ਜਹੀਆ ਰਾਤਾਂ ਸੀ
ਮਿਸ਼ਰੀ ਦੀਆ ਡਲੀਆ ਓਦੋਂ ਸੱਜਣਾ ਦੀਆ ਬਾਤਾਂ ਸੀ
ਸੁਰਮੇ ਵਿਚ ਲਿਪਟੀ ਤੱਕਣੀ ਮਾਨਾਂ ਸੀ ਚੋਰ ਬੜੀ
ਸੱਜਣਾ ਦਾ ਸੁਲਫੀ ਹਾਸਾ ਦਿੰਦਾ ਸੀ ਲੋਰ ਬੜੀ
ਖੌਰੇ ਤੂੰ ਕਦ ਖੋਲੇਗਾ ਬੂਹਾ ਵੇ ਖੈਰਾਂ ਦਾ
ਆਉਦਾ ਈ ਮੈਨੂੰ ਰੋਜ ਸਵੇਰੇ ਸੁਪਨਾ ਤੇਰਾ ਪੈਰਾ ਦਾ
ਆਉਦਾ ਈ ਮੈਨੂ ਰੋਜ ਸਵੇਰੇ ਸੁਪਨਾ ਤੇਰਾ ਪੈਰਾ ਦਾ
ਪੱਛੋ ਦੀ ਵਾ ਵਰਗੇ ਸੀ ਸੱਜਣਾ ਵੇ ਬੋਲ ਤੇਰੇ
ਟੁੱਟੀਆ ਦੋ ਪੀਲੀਆ ਵੰਗਾ ਅੱਜ ਵੀ ਨੇ ਕੋਲ ਮੇਰੇ
ਕਾਲੇ ਤੇਰੇ ਤਿਲ ਦਾ ਕ਼ਿੱਸਾ ਸਜਣਾ ਵੇ ਦਸੀਏ ਕਹਿਨੂੰ
ਕਿੱਦਾਂ ਕੋਈ ਭੁਲ ਸਕਦਾ ਏ ਕਿੱਕਰਾਂ ਤੇ ਵਰ ਦੇ ਮੀਂਹ ਨੂੰ
ਕਿੱਦਾਂ ਕੋਈ ਭੁਲ ਸਕਦਾ ਏ ਕਿੱਕਰਾਂ ਤੇ ਵਰ ਦੇ ਮੀਂਹ ਨੂੰ
ਗੀਤਾਂ ਦੇ ਨਾ ਸਿਰਨਾਵੇ ਹਾਏ ਤੇਰੀ ਵੰਗ ਵਰਗੇ ਸੀ
ਜਿਹੜੇ ਵੀ ਦਿਨ ਚੜਦੇ ਸੀ ਸਜਣਾ ਤੇਰੇ ਰੰਗ ਵਰਗੇ ਸੀ
ਮੇਰੇ ਓ ਦਿਲ ਤੇ ਲਿਖੀਆ ਜੋ ਵੀ ਤੂੰ ਗੱਲਾਂ ਕਰੀਆ
ਚੇਤਰ ਦੀ ਧੁਪ ਦੇ ਵਾਂਗੂ ਕਰਦੀ ਸੀ ਜਾਦੂਗਰੀਆ
ਡੂੰਘੇ ਨੈਣਾਂ ਦਾ ਰੰਗ ਸੀ ਚੜਦੇ ਦੀ ਲਾਲੀ ਵਰਗਾ
ਤੈਨੂੰ ਸਭ ਪਤਾ ਸੋਹਣੀਆ ਤੈਥੋ ਦਸ ਕਾਹਦਾ ਪਰਦਾ
ਤੈਨੂੰ ਸਭ ਪਤਾ ਸੋਹਣੀਆ ਤੈਥੋ ਦਸ ਕਾਹਦਾ ਪਰਦਾ
ਤੈਥੋ ਦਸ ਕਾਹਦਾ ਪਰਦਾ
ਤੈਥੋ ਦਸ ਕਾਹਦਾ ਪਰਦਾ
ਹੋ,ਹੋ,ਹੋ,ਹੋ