ਕੋਈ ਮੁਟਿਆਰ ਪਹਿਲਾਂ ਕਰਕੇ ਪਿਆਰ
ਕੋਈ ਮੁਟਿਆਰ ਪਹਿਲਾਂ ਕਰਕੇ ਪਿਆਰ
ਵਾਅਦੇ ਕਰਕੇ ਹਜਾਰ ਹਾਏ
ਵਾਅਦੇ ਕਰਕੇ ਹਜਾਰ ਜਦੋਂ ਤੋੜਦੀ ਏ ਸਾਰੇ
ਉਦੋਂ ਟੁੱਟ ਦੇ ਨੇ ਤਾਰੇ ਉਦੋ ਟੁੱਟ ਦੇ ਨੇ ਤਾਰੇ
ਉਦੋਂ ਟੁੱਟ ਦੇ ਨੇ ਤਾਰੇ ਉ ਹਾਏ
ਹਾਏ ਯਾਦਾਂ ਦੇ ਸਹਾਰੇ ਦਿਨ ਬੀਤਦੇ ਨੇ ਇਕੱਲੇ
ਹਾਏ ਪਾੜ ਦਿੰਦਾ ਖੱਤ ਜਾ ਕੋਈ ਮੋੜ ਦੇਂਦਾ ਛੱਲੇ
ਹੋ ਕੇ ਮਜਬੂਰ ਤੈਥੋਂ ਚੱਲੀ ਆ ਮੈਂ ਦੂਰ
ਹੋ ਕੇ ਮਜਬੂਰ ਤੈਥੋਂ ਚੱਲੀ ਆ ਮੈਂ ਦੂਰ
ਫੱਟ ਬਣ ਕੇ ਕਸੂਰ ਹਾਏ ਫੱਟ ਬਣ ਕੇ ਕਸੂਰ
ਵਾਜਾ ਸੱਜਣਾ ਨੂੰ ਮਾਰੇ ਹਾਏ
ਉਦੋਂ ਟੁੱਟ ਦੇ ਨੇ ਤਾਰੇ ਉਦੋ ਟੁੱਟ ਦੇ ਨੇ ਤਾਰੇ
ਉਦੋਂ ਟੁੱਟ ਦੇ ਨੇ ਤਾਰੇ ਹੋ
ਵੱਡਿਆਂ ਘਰਾਂ ਚ ਰਹਿੰਦੇ ਛੋਟੇ ਦਿਲਾਂ ਵਾਲੇ ਹਾਏ
ਜਿੰਨੇ ਇਹ ਸੋਹਣੇ ਉਨੇ ਦਿਲਾਂ ਦੇ ਨੇ ਕਾਲੇ
ਰਹੀਏ ਦੂਰ ਦੂਰ ਧੋਖਾ ਕਰਦੇ ਜ਼ਰੂਰ
ਹਾਏ ਰਹੀਏ ਦੂਰ ਦੂਰ ਧੋਖਾ ਕਰਦੇ ਜ਼ਰੂਰ
ਹੁੰਦਾ ਸਾਹਿਬਾ ਦਾ ਕਸੂਰ ਹਾਏ
ਹੁੰਦਾ ਸਾਹਿਬਾ ਦਾ ਕਸੂਰ
ਰੋਦੇ ਮਿਰਜ਼ੇ ਵਿਚਾਰੇ
ਉਦੋਂ ਟੁੱਟ ਦੇ ਨੇ ਤਾਰੇ ਉਦੋ ਟੁੱਟ ਦੇ ਨੇ ਤਾਰੇ
ਉਦੋਂ ਟੁੱਟ ਦੇ ਨੇ ਤਾਰੇ ਉ ਹੋਏ
ਹਾਏ ਹੰਝੂਆਂ ਦੇ ਨਾਵੇ ਜਿੰਦ ਲਾਉਣੀ ਕਿਹੜਾ ਸੌਖੀ
ਹਾਏ ਮੌਤ ਜਿਹੀ ਜਿੰਦਗੀ ਬਿਤਾਉਣੀ ਕਿਹੜਾ ਸੌਖੀ
ਅੱਖੀਆਂ ਚੁਰਾਉਂਦੀ ਸਾਨੂੰ ਬੜਾ ਤੜਫਾਉਂਦੀ
ਹਾਏ ਅੱਖੀਆਂ ਚੁਰਾਉਂਦੀ ਸਾਨੂੰ ਬੜਾ ਤੜਫਾਉਂਦੀ
ਰੱਬਾ ਮੌਤ ਵੀ ਨਹੀਂ ਆਉਂਦੀ
ਸਾਨੂੰ ਮੌਤ ਵੀ ਨਹੀਂ ਆਉਂਦੀ ਉਹ ਵੀ ਲਾਉਂਦੀ ਏ ਲਾਰੇ
ਉਦੋਂ ਟੁੱਟ ਦੇ ਨੇ ਤਾਰੇ ਉਦੋ ਟੁੱਟ ਦੇ ਨੇ ਤਾਰੇ
ਉਦੋਂ ਟੁੱਟ ਦੇ ਨੇ ਤਾਰੇ
ਟੁੱਟ ਦੇ ਨੇ ਤਾਰੇ
ਟੁੱਟ ਦੇ ਨੇ ਤਾਰੇ ਉ ਹੋਏ