ਹੋ ਹੋ ਹੋ ਹੋ ਹੋ ਹੋ
ਬਾਪੂ ਦੀ ਗਾਲ ਬੇਬੇ ਦੀ ਦਾਲ
ਤੇ ਪਿੰਡ ਦਾ ਖਾਲ ਕਦੇ ਨੀ ਭੁੱਲਦੇ
ਬਾਪੂ ਦੀ ਗਾਲ ਬੇਬੇ ਦੀ ਦਾਲ
ਤੇ ਪਿੰਡ ਦਾ ਖਾਲ ਕਦੇ ਨੀ ਭੁੱਲਦੇ
ਨਹੀਂ ਭੁੱਲਦੇ ਮਾੜੇ ਹਾਲ ਕਦੇ ਨੀ ਭੁੱਲਦੇ
ਪਹਿਲਾਂ ਪਿਆਰ ਪਹਿਲੀ ਦੇ ਯਾਰ ਤੇ ਯਾਰ ਦੀ ਮਾਰ
ਕਦੇ ਨਹੀ ਭੁੱਲਦੇ
ਪਹਿਲਾਂ ਪਿਆਰ ਪਹਿਲੀ ਦੇ ਯਾਰ ਤੇ ਯਾਰ ਦੀ ਮਾਰ
ਕਦੇ ਨਹੀ ਭੁੱਲਦੇ
ਬੰਦਾ ਓ ਜੋ ਭੁੱਲਦਾ ਨੀ ਆਪਣੀ ਔਕਾਤ ਕਦੇ
ਪਿਆਰ ਨਾਲ ਕਿਸੇ ਪਿਆਰੇ ਦੀ ਦਿੱਤੀ ਪਿਆਰ ਦੀ ਸੌਗਾਤ ਕਦੇ
ਬੰਦਾ ਓ ਜੋ ਭੁੱਲਦਾ ਨੀ ਆਪਣੀ ਔਕਾਤ ਕਦੇ
ਪਿਆਰ ਨਾਲ ਕਿਸੇ ਪਿਆਰੇ ਦੀ ਦਿੱਤੀ ਪਿਆਰ ਦੀ ਸੌਗਾਤ ਕਦੇ
ਪੱਟ ਦੀ ਲੁੱਟ ਪੁਲਿਸ ਦੀ ਕੁੱਟ ਭਾਈਆਂ ਦੀ ਫੁੱਟ
ਕਦੇ ਨਹੀ ਭੁੱਲਦੇ
ਨਹੀਂ ਭੁੱਲਦੇ ਸਰਵਣ ਪੁੱਤ ਕਦੇ ਨਹੀ ਭੁੱਲਦੇ
ਪਹਿਲਾਂ ਪਿਆਰ ਪਹਿਲੀ ਦੇ ਯਾਰ ਤੇ ਯਾਰ ਦੀ ਮਾਰ
ਕਦੇ ਨਹੀ ਭੁੱਲਦੇ
ਪਹਿਲਾਂ ਪਿਆਰ ਪਹਿਲੀ ਦੇ ਯਾਰ ਤੇ ਯਾਰ ਦੀ ਮਾਰ
ਕਦੇ ਨਹੀ ਭੁੱਲਦੇ
ਕੀ ਓ ਬੰਦਾ ਭੁੱਲਜੇ ਜੋ ਕੀਤੇ ਅਹਿਸਾਨਾਂ ਨੂੰ
ਅੱਗ ਲਾ ਕੇ ਫੂਕ ਦੇਈਏ ਇਹੋ ਜਿਹੀਆਂ ਸ਼ਾਨਾ ਨੂੰ
ਹਾ ਕੀ ਓ ਬੰਦਾ ਭੁੱਲਜੇ ਜੋ ਕੀਤੇ ਅਹਿਸਾਨਾਂ ਨੂੰ
ਅੱਗ ਲਾ ਕੇ ਫੂਕ ਦੇਈਏ ਇਹੋ ਜਿਹੀਆਂ ਸ਼ਾਨਾ ਨੂੰ
ਖਾਧੇ ਧੱਕੇ ਮੋੜੇ ਜੋ ਨੱਕੇ ਬਲਦ ਜਿਹੜੇ ਹੱਕੇ
ਕਦੇ ਨਹੀ ਭੁੱਲਦੇ
ਨਹੀਂ ਭੁੱਲਦੇ ਵਾਹਦੇ ਪੱਕੇ ਕਦੇ ਨਹੀ ਭੁੱਲਦੇ
ਪਹਿਲਾਂ ਪਿਆਰ ਪਹਿਲੀ ਦੇ ਯਾਰ ਤੇ ਯਾਰ ਦੀ ਮਾਰ
ਕਦੇ ਨਹੀ ਭੁੱਲਦੇ
ਪਹਿਲਾਂ ਪਿਆਰ ਪਹਿਲੀ ਦੇ ਯਾਰ ਤੇ ਯਾਰ ਦੀ ਮਾਰ
ਕਦੇ ਨਹੀ ਭੁੱਲਦੇ
ਗਿੱਦੜਬਾਹੇ ਦਾ ਪਾਲੀ ਕਹਿੰਦਾ ਰੱਬ ਨਾ ਭੁੱਲੀਏ ਜੀ
ਚਮਕੇ ਜਿਹੜੀ ਚੀਜ਼ ਓਹਦੇ ਤੇ ਕਦੇ ਨਾ ਡੁਲ੍ਹੀਏ ਜੀ
ਗਿੱਦੜਬਾਹੇ ਦਾ ਪਾਲੀ ਕਹਿੰਦਾ ਰੱਬ ਨਾ ਭੁੱਲੀਏ ਜੀ
ਚਮਕੇ ਜਿਹੜੀ ਚੀਜ਼ ਓਹਦੇ ਤੇ ਕਦੇ ਨਾ ਡੁਲ੍ਹੀਏ ਜੀ
ਪਿੱਠ ਤੇ ਵਾਰ ਕਰਜ਼ ਦਾ ਭਾਰ ਇਸ਼ਕ ਵਿਚ ਹਾਰ
ਕਦੇ ਨਹੀ ਭੁੱਲਦੇ ਨਹੀਂ ਭੁੱਲਦੇ
ਨਹੀ ਭੁੱਲਦੇ ਮਿਲੇ ਸਤਿਕਾਰ ਕਦੇ ਨਹੀ ਭੁੱਲਦੇ
ਪਹਿਲਾਂ ਪਿਆਰ ਪਹਿਲੀ ਦੇ ਯਾਰ ਤੇ ਯਾਰ ਦੀ ਮਾਰ
ਕਦੇ ਨਹੀ ਭੁੱਲਦੇ
ਪਹਿਲਾਂ ਪਿਆਰ ਪਹਿਲੀ ਦੇ ਯਾਰ ਤੇ ਯਾਰ ਦੀ ਮਾਰ
ਕਦੇ ਨਹੀ ਭੁੱਲਦੇ