ਓ ਤੇਰੀਆਂ ਮੈਂ ਲੱਖ ਮੰਨੀਆਂ
ਮੇਰੀ ਇਕ ਜੇ ਮੰਨੇ ਤਾ ਮੈਂ ਜਾਣਾ
ਮੈਂ ਪੱਟ ਤੇ ਪਵਾਉਣੀ ਮੋਰਨੀ
ਤੂੰ ਵੀ ਠੋਡੀ ਤੇ ਖੁਣਾ ਲੀ ਪੰਜ ਦਾਣਾ
ਨੀ ਤੇਰੀਆਂ ਮੈਂ ਲੱਖ ਮੰਨੀਆਂ
ਪੰਜ ਦਾਣਾ ਠੋਡੀ ਵਾਲਾ ਨੀ
ਤੇਰੇ ਮੁਖੜੇ ਨੂੰ ਚਾਰ ਚੰਨ ਲਾਉ
ਨੀ ਕਾਲਾ ਟਿੱਕਾ ਲਾ ਲੀ ਗੋਰੀਏ
ਭੈੜੀ ਨਜ਼ਰ ਤੋਂ ਤੈਨੂੰ ਇਹ ਬਚਾਉ
ਗੰਢ ਨਾਂ ਕੋਈ ਕਿਤੇ ਰੜਕੇ
ਐਸਾ ਇਸ਼ਕੇ ਦਾ ਬੁਣੀ ਤਾਣਾ ਬਾਣਾ
ਨੀ ਤੇਰੀਆਂ ਮੈਂ ਲੱਖ ਮੰਨੀਆਂ
ਮੇਰੀ ਇਕ ਜੇ ਮੰਨੇ ਤਾ ਮੈਂ ਜਾਣਾ
ਮੈਂ ਪੱਟ ਤੇ ਪਵਾਉਣੀ ਮੋਰਨੀ
ਤੂੰ ਵੀ ਠੋਡੀ ਤੇ ਖੁਣਾ ਲੀ ਪੰਜ ਦਾਣਾ
ਹੋ ਤੇਰੀਆਂ ਮੈਂ ਲੱਖ ਮੰਨੀਆਂ
ਕੈਂਠਾ ਗਲ ਕੰਨੀ ਨੱਤੀਆਂ ਤੇੜ ਚਾਦਰਾ ਤੇ ਜੁੱਤੀ ਤਿੱਲੇ ਵਾਲੀ
ਵੱਖਰੀ ਐ ਟੌਹਰ ਜੱਟ ਦੀ ਮੁੱਛਾਂ ਕੁੰਡੀਆਂ ਤੇ ਅੱਖ ਜਿਓ ਦੁਨਾਲੀ
ਰੱਬ ਨਾਲ ਯਾਰੀ ਜੱਟ ਦੀ ਸਦਾ ਮਿੱਠਾ ਕਰ ਮੰਨੇ ਓਹਦਾ ਭਾਣਾ
ਹੋ ਤੇਰੀਆਂ ਮੈਂ ਲੱਖ ਮੰਨੀਆਂ
ਮੇਰੀ ਇਕ ਜੇ ਮੰਨੇ ਤਾ ਮੈਂ ਜਾਣਾ
ਮੈਂ ਪੱਟ ਤੇ ਪਵਾਉਣੀ ਮੋਰਨੀ
ਤੂੰ ਵੀ ਠੋਡੀ ਤੇ ਖੁਣਾ ਲੀ ਪੰਜ ਦਾਣਾ
ਹੋ ਤੇਰੀਆਂ ਮੈਂ ਲੱਖ ਮੰਨੀਆਂ
ਰੁੱਤ ਨਾ ਇਹ ਆਉਣੀ ਨਿੱਤ ਨੀ ਸਦਾ ਰਹਿਣਾ ਨਈਉ ਜੱਗ ਵਾਲਾ ਮੇਲਾ
ਮਾਣ ਲੈ ਤੂੰ ਮੌਜ ਯਾਰ ਦੀ ਕਿਤੇ ਲੰਘ ਨਾ ਨੀ ਜਾਵੇਂ ਹੱਥੋਂ ਵੇਲਾ
ਛੱਡ ਜਿੰਦੇ ਗਿਲੇ ਸ਼ਿਕਵੇ ਖੌਰੇ ਦੁਨੀਆ ਤੋਂ ਕਦੋ ਤੁਰ ਜਾਣਾ
ਹੋ ਤੇਰੀਆਂ ਮੈਂ ਲੱਖ ਮੰਨੀਆਂ
ਮੇਰੀ ਇਕ ਜੇ ਮੰਨੇ ਤਾ ਮੈਂ ਜਾਣਾ
ਮੈਂ ਪੱਟ ਤੇ ਪਵਾਉਣੀ ਮੋਰਨੀ
ਤੂੰ ਵੀ ਠੋਡੀ ਤੇ ਖੁਣਾ ਲੀ ਪੰਜ ਦਾਣਾ
ਹੋ ਤੇਰੀਆਂ ਮੈਂ ਲੱਖ ਮੰਨੀਆਂ