ਕਈ ਤੁਰ ਗਏ ਕਈਆ ਨੇ ਤੁਰ ਜਾਣਾ ਦਿੱਲੀਏ ਤੂੰ ਮਾਣ ਨਾ ਕਰੀ
ਉ ਬਾਬਿਉ ਅੱਸ਼ਕੇ
ਸਾਡੀ ਹੋਰ ਨਾ ਤਿ੍ਛਣਾ ਕੋਈ ਇੱਕੋ ਤੇਰੀ ਅੜ ਭੰਨਣੀ
ਉ ਚੋਬਰੋ ਅੱਸ਼ਕੇ
ਅਸੀ ਆ ਗਏ ਜ਼ਮੀਨਾਂ ਵਾਲੇ ਕਾਗਤਾ ਦਾ ਕਿਲ੍ਹਾ ਢਾਉਣ ਨੂੰ
ਨੀ ਦਿੱਲੀਏ ਬਚ ਕੇ
ਸਾਨੂੰ ਏਕਤਾ ਦਾ ਸਬਕ ਪੜ੍ਹਾਇਆ ਕਾਲਿਆ ਕਾਨੂੰਨਾਂ ਨੇ
ਉ ਤਾਉ ਅੱਸ਼ਕੇ
ਸਿਰ ਤਲੀ ਤੇ ਟਿਕਾਉਣਾ ਸਿੱਖਿਆ ਨੱਚ ਨੱਚ ਖੰਡਿਆਂ ਤੇ
ਉ ਜੋਧਿਉ ਅੱਸ਼ਕੇ
ਅਸੀ ਸੱਤ ਪੱਤਣਾਂ ਦੇ ਤਾਰੂ ਬੈਠੇ ਹੁਣ ਜੀ ਟੀ ਰੋਡ ਤੇ
ਹਾਕਮਾਂ ਬੱਚ ਕੇ
ਘੱਟ ਤੋਲ ਦੇ ਮੰਡੀ ਵਿੱਚ ਰੋਲ਼ਦੇ ਸ਼ਾਵੇ ਤੇਰੀ ਤੱਕੜੀ ਦੇ
ਉ ਬਾਬਿਉ ਅੱਸ਼ਕੇ
ਤੇਰੇ ਦਾਨ ਦੀ ਲੋੜ ਨਾ ਕੋਈ ਮਿਹਨਤਾਂ ਦਾ ਮੁੱਲ ਮੋੜ ਦੇ
ਹਾਕਮਾਂ ਬੱਚ ਕੇ
ਹੱਕ ਮੰਗਿਆ ਕਦੇ ਨਹੀਂ ਮਿਲਦੇ ਉੱਠੋ ਤੁਸੀਂ ਸ਼ੇਰ ਬੱਗਿਉ
ਉ ਚੋਬਰੋ ਅੱਸ਼ਕੇ