ਕੁਦਰਤ ਹੋਈ ਸੁਹਾਵਣੀ
ਅੰਬਰ ਖੁਸ਼ ਹੋਆ
ਪਵਨ ਚੰਦਨ ਦੀ ਮਹਿਕ ਜਿਓਂ
ਸਭ ਧੂਪ ਕਰੋਆ
ਹੋ ਸੁਖੀਆਂ ਟਾਹਣੀਆਂ ਉੱਗ ਪਈਆਂ
ਹਰਿਆਲੀ ਸ਼ਾਈ
ਨਾਨਕ ਨਾਮ ਨਿਰੰਕਾਰ ਨੇ
ਇਕ ਜੋਤਿ ਜਗਾਈ
ਸ਼ਕਲ-ਦਾਰ ਗੁਲਕੰਦ ਜਿਓਂ
ਇਕ ਫ਼ਜਰ ਜਈ ਜਾਪੇ
ਜੀਨ੍ਹਾਂ ਘਰੇ ਸੀ ਜਨਮ ਲਿਆ
ਖੁਸ਼ਕਿਸਮਤ ਮਾਪੇ
ਗਿਰਦਾਵਰ ਢੋਲਕ ਵੱਜਦੇ
ਸਭ ਧਰਤਿ ਹਲਾਈ
ਨਾਨਕ ਨਾਮ ਨਿਰੰਕਾਰ ਨੇ
ਇਕ ਜੋਤਿ ਜਗਾਈ
ਸੁਰ-ਮਈ ਰਾਗ ਅੰਜੀਰ ਜਏ
ਦੇਵਾਂ ਨੇ ਗਾਏ
ਪਾਕ-ਦਾਮਨ ਗੁਰੂ ਨਾਨਕ ਜੀ
ਧੰਨ ਹੋ ਧੰਨ ਆਏ
ਜਗਤਿ ਕਰੀ ਗਿਰਦਾਵਰੀ
ਤਸਲੀਮ ਸਿਖਾਈ
ਨਾਨਕ ਨਾਮ ਨਿਰੰਕਾਰ ਨੇ
ਇਕ ਜੋਤਿ ਜਗਾਈ
ਸਾਂਭ ਸਦਾਕਤ ਸੱਜਣਾਂ
ਹੋ ""ਪ੍ਰੀਤ"" ਨਿਮਾਣਾਂ
ਅੱਵਲ ਖੁਦਾਇ ਨੂਰ ਤੂੰ
ਜੱਸ ਤੇਰਾ ਗਾਣਾਂ
ਤਸੱਵਫ਼ ਕੁੱਲ ਸ੍ਰਿਸ਼ਟੀ ਲੜ੍ਹ
ਗੁਰਬਾਣੀ ਲਾਈ
ਨਾਨਕ ਨਾਮ ਨਿਰੰਕਾਰ ਨੇ
ਇਕ ਜੋਤਿ ਜਗਾਈ