ਆ ਚੱਕ ਆਪਣਾ ਛੱਲਾ ਵੇ ਜਾ ਪਾ ਦੇ ਜਾਕੇ ਗੈਰਾਂ ਨੂੰ
ਆ ਚੱਕ ਆਪਣੀ ਝਾਂਜਰ ਵੇ ਹੁਣ ਭਾਰੀ ਲਗਦੀ ਪੈਰਾਂ ਨੂੰ
ਜਿਹੜੇ ਚੰਨ ਦੇ ਪਿਛੇ ਤੈਨੂੰ ਸਾਡੀ ਸੂਰਤ ਵਿਸਰੀ ਵੇ
ਦੇਖਾਂਗੇ ਤੈਨੂ ਕੌਣ ਪਿਆਊ ਕੱਚੇ ਦੁੱਧ ਵਿਚ ਮਿਸ਼ਰੀ ਵੇ
ਸਾਡੀਆ ਜ਼ੁਲਫਾਂ ਛਾਂਵੇ ਕੱਟੀਆ
ਭੁੱਲ ਗਿਆ ਸਿਖਰ ਦੁਪਹਿਰਾਂ ਨੂੰ
ਆ ਚੱਕ ਆਪਣਾ ਛੱਲਾ ਵੇ ਜਾ ਪਾ ਦੇ ਜਾਕੇ ਗੈਰਾਂ ਨੂੰ
ਆ ਚੱਕ ਆਪਣੀ ਝਾਂਜਰ ਵੇ ਹੁਣ ਭਾਰੀ ਲਗਦੀ ਪੈਰਾਂ ਨੂੰ
ਆ ਚੱਕ ਆਪਣਾ ਛੱਲਾ ਵੇ ਜਾ ਪਾ ਦੇ ਜਾਕੇ ਗੈਰਾਂ ਨੂੰ
ਫਿੱਕਾ ਪੈ ਗਿਆ ਰੰਗ ਪ੍ਤਾਪੀ ਖਾਕ ਛਾਣਦੇ ਫਿਰਦੇ ਨੇ
ਜਿੰਦ ਸਾਡੀ ਜੋ ਵਾ ਚਲੀ ਤੋਂ ਡੇਕਾਂ ਦੇ ਫੁਲ ਕਿਰਦੇ ਵੇ

ਇਸ਼ਕ ਜਿਨਾਂ ਦੇ ਹੱਡੀ ਰਚਿਆ ਬੋਰ ਵਗਾਉਦੇ ਨਹਿਰਾ ਨੂੰ
ਆ ਚੱਕ ਆਪਣਾ ਛੱਲਾ ਵੇ ਜਾ ਪਾ ਦੇ ਜਾਕੇ ਗੈਰਾਂ ਨੂੰ
ਆ ਚੱਕ ਆਪਣੀ ਝਾਂਜਰ ਵੇ ਹੁਣ ਭਾਰੀ ਲਗਦੀ ਪੈਰਾਂ ਨੂੰ
ਆ ਚੱਕ ਆਪਣਾ ਛੱਲਾ ਵੇ ਜਾ ਪਾ ਦੇ ਜਾਕੇ ਗੈਰਾਂ ਨੂੰ
ਤੂੰ ਇਸ਼ਕ਼ਾਂ ਦੀ ਤਾਲ ਨਾ ਦਿੱਤੀ ਝੂਮਰ ਪੌਂਦੇ ਚਾਵਾਂ ਨੂੰ
ਮਾਰ ਕੇ ਅੱਡੀ ਲੰਘਦੇ ਸੀ ਜਦ ਪਿੰਡ ਤੇਰੇ ਤੇ ਰਾਹਵਾਂ ਨੂੰ

ਕਦੇ ਤੂੰ ਹੋਂਠ ਸ਼ਵਾ ਕੇ ਸ਼ਰਬਤ ਕਰ ਦਿਤਾ ਸੀ ਜਹਿਰਾਂ ਨੂੰ
ਆ ਚੱਕ ਆਪਣਾ ਛੱਲਾ ਵੇ ਜਾ ਪਾ ਦੇ ਜਾਕੇ ਗੈਰਾਂ ਨੂੰ
ਆ ਚੱਕ ਆਪਣੀ ਝਾਂਜਰ ਵੇ ਹੁਣ ਭਾਰੀ ਲਗਦੀ ਪੈਰਾਂ ਨੂੰ
ਆ ਚੱਕ ਆਪਣਾ ਛੱਲਾ ਵੇ ਜਾ ਪਾ ਦੇ ਜਾਕੇ ਗੈਰਾਂ ਨੂੰ
ਭੁੱਲ ਗਿਆ ਜਿਹਦੀ ਗੂੰਜ ਸੋਹਣਿਆ ਸੁਰਖ਼ ਕਵਾਰੇ ਹਾਸੇ ਦੀ
ਬੁੱਲੀਆ ਦੇ ਨਾਲ ਭੁਰਨੀ ਨਈ ਹੁਣ ਭਾਰੀ ਮਕੜ ਪਤਾਸੇ ਦੀ ਜੇ

ਮੈਂ ਬੱਦਲਾਂ ਤੇ ਖੜ ਕੇ ਮੰਗਦੀ ਅਜ ਵੀ ਤੇਰੀਆ ਖੈਰਾਂ ਨੂ