ਅੱਸੂ ਨੇ ਕੱਤੱਕ ਨੂੰ ਡੋਰ ਫੜ੍ਹਾ ਦਿੱਤੀ
ਹੁਣ ਮੌਸਮ ਦੀ ਉਸਤੇ ਜਿੰਮੇਦਾਰੀ ਐ
ਅੱਸੂ ਨੇ ਕੱਤੱਕ ਨੂੰ ਡੋਰ ਫੜ੍ਹਾ ਦਿੱਤੀ
ਹੁਣ ਮੌਸਮ ਦੀ ਉਸਤੇ ਜਿੰਮੇਦਾਰੀ ਐ
ਮੈਨੂੰ ਲੱਗਦਾ ਇਸ ਵਿਚ ਆ ਕੇ ਵੱਸ ਗੀ ਜੀ
ਆਪ ਮੋਹੱਬਤ ਜੋ ਸਾਰੀ ਦੀ ਸਾਰੀ ਐ
ਅੱਸੂ ਨੇ ਕੱਤੱਕ ਨੂੰ ਡੋਰ ਫੜ੍ਹਾ ਦਿੱਤੀ
ਇਹ ਰੁੱਤ ਸਾਨੂੰ ਆਪਣੇ ਵਰਗੀ ਲੱਗਦੀ ਐ
ਇਸ ਵਿਚ ਹਲਕੀ ਹਲਕੀ ਜਹੀ ਉਦਾਸੀ ਜੀ
ਸੁਣਨੀਆਂ ਅੱਖੀਆਂ ਵਿਚ ਉਮੀਦਾਂ ਇਸ ਤ੍ਰਹ
ਜਿਓਂ ਕੱਜ ਲੈਂਦੀ ਘਮਗੀਨੀ ਨੂੰ ਹਾਸੀ ਜੀ
ਕੁਛ ਪੱਤੀਆਂ ਨੇ ਝਰਨਾ ਤੇ ਮੁੜ ਫੁੱਟ ਪੈਣਾ
ਮਿਲ ਝੁਲ ਕੇ ਹੋਣੀ ਇਹ ਕਾਰ ਗੁਜ਼ਾਰੀ ਐ
ਅੱਸੂ ਨੇ ਕੱਤੱਕ ਨੂੰ ਡੋਰ ਫੜ੍ਹਾ ਦਿੱਤੀ
ਇਸ ਮੌਸਮ ਵਿਚ ਸ਼ਾਮ ਉਡੀਕਾਂ ਕਰਦੀ ਐ
ਕੂਜਾਂ ਉੱਡ ਕੇ ਚੱਲੀਆਂ ਦੇਸ ਪਰਾਏ ਨੂੰ
ਚੁੱਪ ਚੁੱਪ ਜਹੇ ਦਰਿਆ ਨੂੰ ਖ਼ਬਰਾਂ ਹੋਇਆਂ ਨਾ
ਏਨੀ ਦੂਰੋਂ ਪਹਾੜੋ ਚੱਲਕੇ ਆਏ ਨੂੰ
ਉਸ ਨੂੰ ਫਿਰ ਰਮਨੀਕ ਕਿਨਾਰੇ ਕਹਿੰਦੇ ਨੇ
ਸਾਨੂੰ ਤੇਰੀ ਇਹੀ ਅਦਾ ਪਿਆਰੀ ਐ
ਅੱਸੂ ਨੇ ਕੱਤੱਕ ਨੂੰ ਡੋਰ ਫੜ੍ਹਾ ਦਿੱਤੀ
ਸੂਰਜ ਨੇ ਦਮ ਭਰਨਾ ਠੰਡੀਆਂ ਵਾਹਵਾਂ ਦਾ
ਤੂੰ ਵੀ ਚੱਲ ਉਸ ਧੁੱਪ ਵਿਚ ਥੋੜਾ ਬਹਿ ਤੇ ਸਹੀ
ਚੱਲ ਨਜ਼ਰਾਂ ਨਾ ਮੇਲੀ ਜੇ ਕਰ ਮੁਸ਼ਕਿਲ ਹੈ
ਸਾਹਾਂ ਦੀ ਰਫਤਾਰ ਦੇ ਨਾਲ ਕੁਛ ਕਹਿ ਤੇ ਸਹੀ
ਤੇਰਾ ਵੀ ਓਹਨਾ ਹੀ ਹਕ਼ ਹੈ ਸਬਣਾ ਤੇ
ਇਸ ਕੁਦਰਤ ਤੇ ਸਭ ਦੀ ਦਾਅਵੇਦਾਰੀ ਐ
ਅੱਸੂ ਨੇ ਕੱਤੱਕ ਨੂੰ ਡੋਰ ਫੜ੍ਹਾ ਦਿੱਤੀ
ਪਤਝੜ ਜਿਸਨੂੰ ਜੱਚ ਗਈ ਉਹ ਸਭ ਝੜ ਜਾਨ ਗੇ
ਓਹਨਾ ਨੂੰ ਫਿਰ ਲੋਰ੍ਹ ਨਾ ਰਹੇ ਬਹਾਰਾਂ ਦੀ
ਇਸ ਮੌਸਮ ਨੂੰ ਇਸ਼ਕ ਦੇ ਰੁਤਬੇ ਦੇਣ ਲਈ
ਕੋਸ਼ਿਸ਼ ਹੈ ਸਰਤਾਜ ਜਹੇ ਫਨਕਾਰਾਂ ਦੀ
ਜਿਉ ਜਿਓਂ ਗੁਜ਼ਰੇ ਦਿਨ ਇਹ ਤਿਓਂ ਤਿਓਂ ਰੰਗ ਬਦਲੇ
ਲੁਕ ਸ਼ੁਪ ਰੂਹਾਂ ਰੰਗਦਾ ਕੋਈ ਲੱਲਾਰੀ ਐ
ਅੱਸੂ ਨੇ ਕੱਤੱਕ ਨੂੰ ਡੋਰ ਫੜ੍ਹਾ ਦਿੱਤੀ
ਹੁਣ ਮੌਸਮ ਦੀ ਉਸਤੇ ਜਿੰਮੇਦਾਰੀ ਐ
ਮੈਨੂੰ ਲੱਗਦਾ ਇਸ ਵਿਚ ਆ ਕੇ ਵੱਸ ਗੀ ਜੀ
ਆਪ ਮੋਹੱਬਤ ਜੋ ਸਾਰੀ ਦੀ ਸਾਰੀ ਐ
ਅੱਸੂ ਨੇ ਕੱਤਕ ਨੂੰ ਡੋਰ ਫੜ੍ਹਾ ਦਿੱਤੀ