ਗੱਲਾਂ ਹੋਣ ਕਿੱਤੇ ਓਹਦੀਆਂ ਤੇ ਮੇਰੀਆਂ
ਦੇਖੋ ਦੇਖੋ ਕੌਣ ਦਿੰਦਾ ਹੱਲਾਸ਼ੇਰੀਆਂ
ਕੇ ਤੀਲੀਆਂ ਬਨਾਈਆਂ ਤੇ ਕਹਾਣੀਆਂ ਉਡਾਈਆਂ
ਕਿੰਨੇ ਹਵਾ ਤੋਂ ਬਨਾਈਆਂ ਹਨੇਰੀਆਂ
ਗੱਲਾਂ ਹੋਣ ਕਿੱਤੇ ਓਹਦੀਆਂ ਤੇ ਮੇਰੀਆਂ
ਦੇਖੋ ਦੇਖੋ ਕੌਣ ਦਿੰਦਾ ਹੱਲਾਸ਼ੇਰੀਆਂ
ਕੇ ਤੀਲੀਆਂ ਬਨਾਈਆਂ ਤੇ ਕਹਾਣੀਆਂ ਉਡਾਈਆਂ
ਕਿੰਨੇ ਹਵਾ ਤੋਂ ਬਨਾਈਆਂ ਹਨੇਰੀਆਂ
ਹੋ ਗੱਲਾਂ ਹੋਣ ਕਿੱਤੇ ਓਹਦੀਆਂ ਤੇ ਮੇਰੀਆਂ
ਕੱਲੇ ਬਹਿ ਕੇ ਗਈਆਂ ਯਾ ਫਿਰ ਕਿਸੇ ਨੁੰ ਸੁਣਾਇਆਂ
ਕਿੱਥੇ ਕਿੱਥੇ ਪਹੁੰਚਾਇਆਂ ਤੂੰ ਹਵਾਏ ਨੀ
ਕਾਸ਼ਨੀ ਸੁਨੇਹੇਆਂ ਚ ਪੱਤੀਆਂ ਡੁਬੋ ਕੇ
ਦੱਸੀ ਕਹਿਰੀ ਕਿਹੜੀ ਜਗਹ ਵਰਤਾਏ ਨੀ
ਹੁਜ਼ੂਰ ਮੇਰੇ ਰੁਸ ਗਏ ਤੇ ਦੇਖੀ ਕਾਇਨਾਤ ਦੀ
ਕਚਹਿਰੀ ਚ ਸ਼ਿਕਾਇਤਾਂ ਲਉਣੀਆਂ ਮੈਂ ਤੇਰੀਆਂ
ਕੇ ਇੰਨੇ ਸਾਡੀ ਇਤਰਾਂ ਦੀ ਸ਼ੀਸ਼ੀ ਡੋਲ ਦਿੱਤੀ
ਡੱਬੀ ਕੇਸਰੀ ਚੋਂ ਪੱਤੀਆਂ ਵੀ ਨੇ ਬੈਖੇਰੀਆਂ
ਹਾਲੇ ਵੀ ਗੱਲ ਟਾਲ ਦੇ ਜੋ ਪੁੱਛ ਦੇ ਨੇ ਨਾਲ ਦੇ
ਅੱਜੇ ਵੀ ਜ਼ਿਆਦਾ ਵੇਖ ਲੈ ਹੋਇਆਂ ਨੀ ਦੇਰੀਆਂ
ਗੱਲਾਂ ਹੋਣ ਕਿੱਤੇ ਓਹਦੀਆਂ ਤੇ ਮੇਰੀਆਂ
ਦੇਖੋ ਦੇਖੋ ਕੌਣ ਦਿੰਦਾ ਹੱਲਾਸ਼ੇਰੀਆਂ
ਕੇ ਤੀਲੀਆਂ ਬਨਾਈਆਂ ਤੇ ਕਹਾਣੀਆਂ ਉਡਾਈਆਂ
ਕਿੰਨੇ ਹਵਾ ਤੋਂ ਬਨਾਈਆਂ ਹਨੇਰੀਆਂ
ਹੋ ਗੱਲਾਂ ਹੋਣ ਕਿੱਤੇ ਓਹਦੀਆਂ ਤੇ ਮੇਰੀਆਂ
ਮੱਸਿਆ ਦੀ ਰਾਤ ਨੇ ਬਰਾਤ ਕਠੀ ਕੀਤੀ
ਲੱਗੇ ਕਹਿਕਾਸ਼ਨ ਚ ਗੱਲ ਵੀ ਘੁਮਾਈ ਐ
ਸਾਡੇ ਕੁਛ ਸੂਹੀਏ ਜਿਹੜੇ ਵਹਿੰਗੀ ਨੈੜੇ ਰਹਿੰਦੇ
ਓਹਨਾ ਥੋੜੀ ਬਹੁਤੀ ਗੱਲ ਰੁਕਵਾਈ ਐ
ਜੇ ਪਤਾ ਕਿੱਤੇ ਚੱਨ 'ਨੀ ਨੁੰ ਲੱਗ ਗਿਆ
ਫੇਰ ਸਾਰੇ ਅੰਬਰਾਂ ਚ ਜ਼ਿਕਰ ਅਸਾਂ ਦੇ ਫੈਲਣੇ
ਕੇ ਚੰਦ ਨੇ ਤਾਂ ਆਪਣੇ ਸਜੋਣੇ ਦਰਬਾਰ
ਕੇ ਸਿਤਾਰੇ ਹੁਬ ਹੁਬ ਕੇ ਦਵਾਲੇ ਟਹਿਲਣੇ
ਬਹੁਤ ਪਰੇਸ਼ਾਨੀਆਂ ਕੇ ਜੀਭਆਂ ਇਹ ਬੇਗਾਨਿਆਂ
ਨੇ ਪਾਇਆਂ ਸਾਨੂੰ ਬਹੁਤ ਘੁੰਮਣ ਘੁੰਮੇਰੀਆ
ਗੱਲਾਂ ਹੋਣ ਕਿੱਤੇ ਓਹਦੀਆਂ ਤੇ ਮੇਰੀਆਂ
ਦੇਖੋ ਦੇਖੋ ਕੌਣ ਦਿੰਦਾ ਹੱਲਾਸ਼ੇਰੀਆਂ
ਕੇ ਤੀਲੀਆਂ ਬਨਾਈਆਂ ਤੇ ਕਹਾਣੀਆਂ ਉਡਾਈਆਂ
ਕਿੰਨੇ ਹਵਾ ਤੋਂ ਬਨਾਈਆਂ ਹਨੇਰੀਆਂ
ਹੋ ਗੱਲਾਂ ਹੋਣ ਕਿੱਤੇ ਓਹਦੀਆਂ ਤੇ ਮੇਰੀਆਂ
ਉਡਦੇ ਪਰਿੰਦੇ ਓ ਵੇ ਹੋਕਾ ਜੇਹਾ ਦਿੰਦੇ ਓ ਵੇ
ਤੁਸੀਂ ਤਾਂ ਨੀ ਸਾਡੇ ਬਾਰੇ ਬੋਲਦੇ
ਕਿੰਨੀ ਵਾਰੀ ਆਪਣੀ ਤਾਂ ਗੱਲ ਬਾਤ ਹੋਈ
ਆਪਾਂ ਦੁੱਖ ਸੁਖ ਰਹਿੰਦੇ ਆ ਫਰੋਲਦੇ
ਦੁਬਾਰਾ ਕਦੇ ਚੋਗਾ ਦੇ ਬਹਾਨੇ ਆਇਓ ਬੈਠਿਯੋ
ਤੇ ਖਾਸ ਇਸ ਮਸਲੇ ਤੇ ਗੱਲ ਕਰਾਂਗੇ
ਇਹ ਕਿੱਸਾ ਹਾਲ਼ੇ ਅਲਾੜ੍ਹ ਮੁਕਾਮਾਂ ਚ ਹੀ ਘੁੰਮਦਾ
ਤੁਹਾਡੀਆਂ ਹਿਮਾਇਤਾਂ ਨਾਲ ਹੱਲ ਕਰਾਂਗੇ
ਅੱਜੇ ਤਾਂ ਅਫਵਾਹਾਂ ਨੇ ਕਬੂਲ ਹੋਣਾ ਸਾਹਾਂ ਨੇ
ਅੱਜੇ ਤਾਂ ਸੱਚੀ ਰਾਹਾਂ ਲੰਮੀਆਂ ਬਥੇਰੀਆਂ
ਗੱਲਾਂ ਹੋਣ ਕਿੱਤੇ ਓਹਦੀਆਂ ਤੇ ਮੇਰੀਆਂ
ਦੇਖੋ ਦੇਖੋ ਕੌਣ ਦਿੰਦਾ ਹੱਲਾਸ਼ੇਰੀਆਂ
ਕੇ ਤੀਲੀਆਂ ਬਨਾਈਆਂ ਤੇ ਕਹਾਣੀਆਂ ਉਡਾਈਆਂ
ਕਿੰਨੇ ਹਵਾ ਤੋਂ ਬਨਾਈਆਂ ਹਨੇਰੀਆਂ
ਹੋ ਗੱਲਾਂ ਹੋਣ ਕਿੱਤੇ ਓਹਦੀਆਂ ਤੇ ਮੇਰੀਆਂ
ਡੁੱਬੇ ਜਦੋਂ ਸੂਰਜ ਤਾਂ ਸ਼ਾਮ ਦੇ ਕੰਨਾਂ ਚ
ਮੈਨੂੰ ਲੱਗਦਾ ਐ ਰੋਜ਼ ਕੁਜ ਕਹਿੰਦਾ ਐ
ਸੁਣਿਆ ਸ਼ਰਾਬੀ ਜਹੇ ਬਦਲਾ ਦੇ ਨਾਲ ਵੀ ਉਹ
ਗੱਲਾਂ ਗੁਲਾਂ ਕਰਦਾ ਤਾਂ ਰਹਿੰਦਾ ਐ
ਸਵੇਰੇ ਤਾਂ ਸ਼ਰੀਫ ਜੇਹਾ ਲੱਗੇ ਜਿੱਦਾਂ ਜਿੱਦਾਂ
ਦੁਪਹਿਰਾ ਚੜੇ ਓਦਾਂ ਪਰਤਾਂ ਉਤਾਰ ਦਾ
ਇਹ ਖਾਦਸ਼ਾ ਹਮੇਸ਼ਾ ਹੀ ਦਿਲਾਂ ਨੁੰ ਪਿਆ ਰਹਿੰਦਾ ਐ
ਏਨੇ ਰਾਜ ਖੋਲ ਦਿੱਤਾ ਹੋਣਾ ਮੇਰੇ ਪਿਆਰ ਦਾ
ਫਿਕਰ Sartaaj ਨੁੰ ਕੇ ਸ਼ਾਮ ਦੇ ਸਿਰਾਜ ਨੁੰ
ਸੁਪਨੇ ਦੇ ਮਹਿਲ ਨਾ ਬਣਾਦੇ ਢੇਰੀਆਂ
ਗੱਲਾਂ ਹੋਣ ਕਿੱਤੇ ਓਹਦੀਆਂ ਤੇ ਮੇਰੀਆਂ
ਦੇਖੋ ਦੇਖੋ ਕੌਣ ਦਿੰਦਾ ਹੱਲਾਸ਼ੇਰੀਆਂ
ਕੇ ਤੀਲੀਆਂ ਬਨਾਈਆਂ ਤੇ ਕਹਾਣੀਆਂ ਉਡਾਈਆਂ
ਕਿੰਨੇ ਹਵਾ ਤੋਂ ਬਨਾਈਆਂ ਹਨੇਰੀਆਂ