ਰੂਹ ਤਕ ਪਹੁੰਚੀ ਸੱਜਣਾ ਤੱਕਣੀ ਤੇਰੀ ਵੇ
ਸੂਰਤ ਭੁਲਾ ਤੀ ਹੁਣ ਤਾਂ ਲਗਦਾ ਮੇਰੀ ਆ
ਮੁਹੱਬਤ ਵਾਲਾ ਆਬਸ਼ਾਰ ਵੀ ਹੋ ਗਿਆ ਆ
ਪੌਣਾਂ ਵਿਚ ਵੀ ਮਿਹਕਾਂ ਨੇ ਇਕਰਾਰ ਦੀਆ
ਤੂੰ ਪੜਦੀ ਏ ਕੈਦੇ ਮੇਰੇ ਨਾਮ ਵਾਲੇ
ਤੇ ਮੈਂ ਬਨਾਉਣਾ ਫਰਦਾ ਤੇਰੇ ਪਿਆਰ ਦੀਆ
ਤੂੰ ਪੜਦੀ ਏ ਕੈਦੇ ਮੇਰੇ ਨਾਮ ਵਾਲੇ
ਤੇ ਮੈਂ ਬਨਾਉਣਾ ਫਰਦਾ ਤੇਰੇ ਪਿਆਰ ਦੀਆ
ਜ਼ਰਾ ਚੱਕ ਜ਼ਰੀਬ ਨੂੰ ਮਿੰਨਤੀ ਕਰ ਜਜ਼ਬਾਤਾਂ ਦੀ
ਤੇਰੇ ਕਰਕੇ ਕਟੀਆਂ ਜਾਗ ਜਾਗ ਕੇ ਰਾਤਾਂ ਦੀ
ਤੂੰ ਆਖੇ ਤਾਂ ਜਿੱਤ ਲਊ ਸਾਰੀ ਦੁਨਿਆ ਨੂੰ
ਐਵੇਂ ਤਾਂ ਨੀ ਗੱਲਾਂ ਚਲ ਦੀਆ ਨੇ ਸਰਦਾਰ ਦੀਆ
ਤੂੰ ਪੜਦੀ ਏ ਕੈਦੇ ਮੇਰੇ ਨਾਮ ਵਾਲੇ
ਤੇ ਮੈਂ ਬਨਾਉਣਾ ਫਰਦਾ ਤੇਰੇ ਪਿਆਰ ਦੀਆ
ਤੂੰ ਪੜਦੀ ਏ ਕੈਦੇ ਮੇਰੇ ਨਾਮ ਵਾਲੇ
ਤੇ ਮੈਂ ਬਨਾਉਣਾ ਫਰਦਾ ਤੇਰੇ ਪਿਆਰ ਦੀਆ
ਕੋਕਾਂਫ ਦੀਆ ਪਰੀਆ ਵਰਗੀ ਲਗਦੀ ਏਂ
ਮੇਰਾ ਦਿਲ ਸਮੁੰਦਰ ਲਹਿਰਾ ਵਾਂਗੂ ਵੱਗਦੀ ਏਂ
ਦੋਵਾਂ ਨੂੰ ਤੱਕ ਕੇ ਚੰਨ ਸਾਲਾਮੀਆ ਪਾਉਗਾ
ਫੇਰ ਦੇਖੀ ਕਿਰਨਾ ਸਾਥੋਂ ਪਾਣੀ ਵਾਰ ਦੀਆ
ਤੂੰ ਪੜਦੀ ਏ ਕੈਦੇ ਮੇਰੇ ਨਾਮ ਵਾਲੇ
ਤੇ ਮੈਂ ਬਨਾਉਣਾ ਫਰਦਾ ਤੇਰੇ ਪਿਆਰ ਦੀਆ
ਤੂੰ ਪੜਦੀ ਏ ਕੈਦੇ ਮੇਰੇ ਨਾਮ ਵਾਲੇ
ਤੇ ਮੈਂ ਬਨਾਉਣਾ ਫਰਦਾ ਤੇਰੇ ਪਿਆਰ ਦੀਆ
ਫੁੱਲ ਵਿਛਾ ਦਊ ਤੈਨੂੰ ਸ਼ਹਿਰ ਅਮਲੋਹ ਤਾਈਂ
ਜੱਸੜਾ ਦਾ ਲਾਣਾ ਪੁੱਛਦੀ ਪੁੱਛਦੀ ਤੂੰ ਆਈ
ਤੇਰੇ ਰੂਪ ਤੇ ਲੱਗੂ ਵਟਨਾਂ ਇਸ਼ਕੇ ਦਾ
ਫਿਰ ਦੇਖੀ ਮਹਿੰਦੀਆ ਤੈਨੂੰ ਕਿਵੇ ਸਿੰਗਾਰਦੀਆ
ਤੂੰ ਪੜਦੀ ਏ ਕੈਦੇ ਮੇਰੇ ਨਾਮ ਵਾਲੇ
ਤੇ ਮੈਂ ਬਨਾਉਣਾ ਫਰਦਾ ਤੇਰੇ ਪਿਆਰ ਦੀਆ
ਤੂੰ ਪੜਦੀ ਏ ਕੈਦੇ ਮੇਰੇ ਨਾਮ ਵਾਲੇ
ਤੇ ਮੈਂ ਬਨਾਉਣਾ ਫਰਦਾ ਤੇਰੇ ਪਿਆਰ ਦੀਆ